ਹਰਿਆਣਾ 'ਚ ਅੱਜ ਤੋਂ ਸ਼ਰਾਬ ਤੇ ਬੀਅਰ ਮਹਿੰਗੀ ਹੋ ਜਾਵੇਗੀ | ਦੇਸੀ ਸ਼ਰਾਬ ਲਈ ਲੋਕਾਂ ਨੂੰ ਹੁਣ 5 ਰੁਪਏ ਵਾਧੂ ਦੇਣੇ ਪੈਣਗੇ ਜਦਕਿ ਬੀਅਰ ਲਈ 20 ਰੁਪਏ ਵਾਧੂ ਦੇਣੇ ਪੈਣਗੇ। ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ 'ਤੇ ਵੀ 5 ਫੀਸਦੀ ਵਾਧਾ ਕੀਤਾ ਗਿਆ ਹੈ।
ਬੁੱਧਵਾਰ ਤੋਂ ਹਰਿਆਣਾ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਗਈ ਹੈ। ਸਰਕਾਰ ਨੇ ਦਰਾਮਦ ਸ਼ਰਾਬ ਨੂੰ ਆਪਣੇ ਦਾਇਰੇ ਵਿੱਚ ਲਿਆਂਦਾ ਹੈ। ਹੋਲਸੇਲ ਰੇਟਾਂ 'ਤੇ ਠੇਕੇਦਾਰ ਨੂੰ ਵਿਦੇਸ਼ੀ ਸ਼ਰਾਬ ਮਿਲੇਗੀ ਅਤੇ ਇਸ 'ਤੇ 20 ਫੀਸਦੀ ਮੁਨਾਫਾ ਵਧਾ ਕੇ ਸ਼ਰਾਬ ਦੀ ਵਿੱਕਰੀ ਹੋਵੇਗੀ। ਹੋਟਲਾਂ ਵਿੱਚ ਲਾਇਸੈਂਸ ਵਾਲੇ ਬਾਰ ਸੰਚਾਲਕਾਂ ਨੂੰ ਵੀ ਇਸ ਵਾਰ ਰਾਹਤ ਦਿੱਤੀ ਗਈ ਹੈ।
ਹੋਟਲ ਵਿੱਚ ਲਾਇਸੰਸਸ਼ੁਦਾ ਬਾਰ ਸੰਚਾਲਕ ਹੁਣ ਆਸ-ਪਾਸ ਦੇ 3 ਠੇਕਿਆਂ 'ਚੋਂ ਕਿਸੇ ਤੋਂ ਵੀ ਸ਼ਰਾਬ ਖਰੀਦ ਸਕਣਗੇ। ਇਸ ਤੋਂ ਇਲਾਵਾ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੀ ਮਾਲਕੀ ਵੱਖ-ਵੱਖ ਲਾਇਸੈਂਸ ਧਾਰਕਾਂ ਕੋਲ ਹੋਣੀ ਚਾਹੀਦੀ ਹੈ। ਇਸ ਵਾਰ ਆਬਕਾਰੀ ਨੀਤੀ ਨੇ ਰਾਖਵੀਂ ਕੀਮਤ ਦੇ ਮੁਕਾਬਲੇ 7 ਫੀਸਦੀ ਦਾ ਵਾਧਾ ਕੀਤਾ ਹੈ, ਜਦਕਿ ਸ਼ਰਾਬ ਦੀ ਕੀਮਤ ਘੱਟ ਵਧੀ ਹੈ। ਪਹਿਲਾਂ ਇਸ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਡੱਬਾ ਵਧਾਈ ਗਈ ਸੀ। ਇਸ ਵਾਰ ਭਾਅ ਵਿੱਚ 20 ਤੋਂ 25 ਰੁਪਏ ਪ੍ਰਤੀ ਡੱਬਾ ਵਾਧਾ ਕੀਤਾ ਗਿਆ ਹੈ।