• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Lok Sabha election 2024 : ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ, ਪੰਜਾਬ 'ਚ ਵੋਟਾਂ 1 ਜੂਨ ਨੂੰ

3/16/2024 4:21:48 PM Gurpreet Singh     Lok Sabha election, big news india, election commision india, dates announced voting     Lok Sabha election 2024 : ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ, ਪੰਜਾਬ 'ਚ ਵੋਟਾਂ 1 ਜੂਨ ਨੂੰ 

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

26 ਵਿਧਾਨ ਸਭਾ ਸੀਟਾਂ ਉਤੇ ਜ਼ਿਮਨੀ ਚੋਣਾਂ ਹੋਣਗੀਆਂ, ਜੋ ਕਿ 3 ਪੜਾਵਾਂ ਵਿਚ ਹੋਣਗੀਆਂ। 

ਲੋਕ ਸਭਾ ਚੋਣਾਂ 543 ਲੋਕ ਸਭਾ ਹਲਕਿਆਂ ਲਈ 7 ਫੇਜ਼ਾਂ ਵਿਚ ਹੋਣਗੀਆਂ। 19 ਅਪ੍ਰੈਲ ਨੂੰ ਹੋਵੇਗੀ ਪਹਿਲੇ ਗੇੜ ਦੀ ਵੋਟਿੰਗ ਤੇ 4 ਜੂਨ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਆਖਰੀ ਗੇੜ ਯਾਨੀ ਕਿ 7ਵੇਂ ਗੇੜ ਵਿਚ 1 ਜੂਨ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਹੋਣਗੀਆਂ।

ਪੂਰੇ ਦੇਸ਼ 'ਚ 7 ਗੇੜ ਵਿਚ ਹੋਣਗੀਆਂ ਵੋਟਾਂ

ਫੇਜ਼ 1- 19 ਅਪ੍ਰੈਲ

ਫੇਜ਼  2- 26 ਅਪ੍ਰੈਲ

ਫੇਜ਼  3-  07 ਮਈ

ਫੇਜ਼  4-   13 ਮਈ

ਫੇਜ਼ 5-   20 ਮਈ  

ਫੇਜ਼  6- 25 ਮਈ

ਫੇਜ਼  7-   1 ਜੂਨ


ਚੀਫ ਇਲੈਕਸ਼ਨ ਕਮਿਸ਼ਨਰ ਰਜੀਵ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਚੋਣਾਂ  ਇਕ ਤਿਉਹਾਰ ਵਾਂਗ ਹਨ। ਪੂਰੇ ਦੇਸ਼ ਵਿਚ 97 ਕਰੋੜ ਰਜਿਸਟਰਡ ਵੋਟਰ ਹਨ ਤੇ ਸਾਢੇ ਦੱਸ ਲੱਖ ਤੋਂ ਜ਼ਿਆਦਾ ਚੋਣ ਬੂਥ ਹਨ। 48 ਲੱਖ ਟ੍ਰਾਂਸਜੈਂਡਰ ਵੋਟਰ ਵੀ ਹਨ। ਉਨਾਂ ਦੱਸਿਆ ਕਿ 1.82 ਲੱਖ ਵੋਟਰ ਆਪਣੀ ਵੋਟ ਦਾ ਪਹਿਲੀ ਵਾਰ ਇਸਤੇਮਾਲ ਕਰਨਗੇ।

21 ਕਰੋੜ ਤੋਂ ਜ਼ਿਆਦਾ ਨੌਜਵਾਨ ਵੋਟਰ ਹਨ, ਉਨਾਂ ਕਿਹਾ ਕਿ 12 ਰਾਜਾਂ ਵਿਚ ਔਰਤ ਵੋਟਰਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੈ। 47 ਕਰੋੜ ਮਰਦ ਵੋਟਰ ਹਨ।

ਪੋਲਿੰਗ ਬੂਥ 'ਤੇ ਹੋਣਗੀਆਂ ਸਹੂਲਤਾਂ

ਹਰ ਪੋਲਿੰਗ ਬੂਥ ਉਤੇ ਵੋਟਰਾਂ ਲਈ ਪੀਣ ਵਾਸਤੇ ਪਾਣੀ, ਸ਼ੈੱਡਾਂ ਤੇ ਟਾਇਲਟ ਦਾ ਖਾਸ ਪ੍ਰਬੰਧ ਹੋਵੇਗਾ। ਵਿਕਲਾਂਗ ਵੋਟਰਾਂ ਲਈ ਰੈਂਪ ਹੋਣਗੇ। 85 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰ ਘਰ ਤੋਂ ਹੀ ਵੋਟ ਪਾ ਸਕਦੇ ਹਨ। 

ਚੋਣ ਅਧਿਕਾਰੀਆਂ ਦੀਆਂ ਡਿਊਟੀਆਂ

 1.5 ਕਰੋੜ ਅਧਿਕਾਰੀਆਂ ਦੀਆਂ ਚੋਣਾਂ ਦੌਰਾਨ ਡਿਊਟੀਆਂ ਲਗਾਈਆਂ ਗਈਆਂ ਹਨ। ਚੀਫ ਇਲੈਕਸ਼ਨ ਕਮਿਸ਼ਨ ਰਾਜੀਵ ਕੁਮਾਰ ਨੇ ਕਿਹਾ ਕਿ ਸਾਡੇ ਅਧਿਕਾਰੀ ਕਿਤੇ ਵੀ ਜਾਣ ਨੂੰ ਤਿਆਰ ਹਨ।ਹਿਮਾਲਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੋਲਿੰਗ ਬੂਥ ਬਣਾਏ ਜਾਣਗੇ।

55 ਲੱਖ   EVM ਦਾ ਹੋਵੇਗਾ ਇਸਤੇਮਾਲ

ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਕਰਾਉਣਾ ਸਾਡਾ ਮੁੱਖ ਉਦੇਸ਼ ਹੈ ਤੇ ਪੂਰੇ ਭਾਰਤ ਦੇਸ਼ ਵਿਚ ਚੋਣਾਂ ਹੋਣੀਆਂ ਹਨ ਤੇ ਇਸ ਲਈ 55 ਲੱਖ EVM ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ। ਕਿਸੇ ਵੋਟਰ ਨੂੰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ 100 ਮਿੰਟ ਵਿਚ ਹੀ ਹੱਲ ਕੀਤੀ ਜਾਵੇਗੀ। ਪੋਲਿੰਗ ਬੂਥਾਂ ਉਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਣ ਦਿੱਤੀ ਜਾਵੇਗੀ। ਹਿੰਸਾ ਰੋਕਣ ਲਈ ਹਰ ਜ਼ਿਲ੍ਹੇ ਵਿਚ ਕੰਟਰੋਲ ਬੂਥ ਬਣਾਏ ਜਾਣਗੇ।

ਫੇਕ ਖਬਰਾਂ 'ਤੇ ਰੱਖੀ ਜਾਵੇਗੀ ਨਜ਼ਰ

ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਸ ਦੌਰਾਨ ਅਫਵਾਹਾਂ ਤੇ ਫੇਕ ਖਬਰਾਂ ਉਤੇ ਖਾਸ ਨਜ਼ਰ ਰੱਖੀ ਜਾਵੇਗੀ। ਬਿਨਾਂ ਚੈੱਕ ਕੀਤੇ ਕੋਈ ਵੀ ਜਾਣਕਾਰੀ ਅੱਗੇ ਨਾ ਭੇਜੀ ਜਾਵੇ। ਅੰਤਰਰਾਸ਼ਟਰੀ ਸਰਹੱਦਾਂ ਉਤੇ ਡਰੋਨਾਂ ਰਾਹੀਂ ਤਿੱਖੀ ਨਿਗ੍ਹਾ ਰੱਖੀ ਜਾਵੇਗੀ।ਕੋਈ ਦੂਜਾ ਸ਼ਖਸ ਤੁਹਾਡੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਦਾ।ਪਾਲੀਟਕਲ ਪਾਰਟੀ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਉਮੀਦਵਾਰ ਹੈ ਉਹ ਪੋਲਿੰਗ ਬੂਥ ਤੋਂ 100 ਮੀਟਰ ਦੂਰ ਰਹਿਣ। 



 








 

'Lok Sabha election','big news india','election commision india','dates announced voting'

Please Comment Here

Similar Post You May Like

  • कल होगा लोकसभा चुनावों की तारीखों का ऐलान,

    कल होगा लोकसभा चुनावों की तारीखों का ऐलान, 3 बजे EC देगा जानकारी

  • पंजाब में 13 लोकसभा सीटों पर 328 उम्मीदवार लड़ रहे चुनाव

    पंजाब में 13 लोकसभा सीटों पर 328 उम्मीदवार लड़ रहे चुनाव , चुनाव आयोग ने लिस्ट की जारी

Recent Post

  • Summer Vacation: ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, Order ਜਾਰੀ ...

  • ਪੰਜਾਬ 'ਚ ਸ਼ੁੱਕਰਵਾਰ ਨੂੰ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ...

  • ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹੈਲੀਕਾਪਟਰ ਆਨਲਾਈਨ ਟਿਕਟ ਬੁਕਿੰਗ ਅੱਜ ਤੋਂ ਸ਼ੁਰੂ...

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

  • ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ ਗੋਲਡਨ ਟੈਂਪਲ ਤੇ ਪੰਜਾਬ ਦੇ ਕਈ ਜ਼ਿਲ੍ਹੇ, ਭਾਰਤੀ ਸੈਨਾ ਨੇ ਹਰ ਹਮਲੇ ਨੂੰ ਕੀਤਾ ਨਾਕਾਮ ...

  • ਜਲੰਧਰ 'ਚ ਅੱਜ ਲੱਗੇਗਾ POWER CUT, ਇਹ ਇਲਾਕੇ ਰਹਿਣਗੇ ਪ੍ਰਭਾਵਤ...

  • ਜਲੰਧਰ ਦੇ ਗਦਾਈਪੁਰ 'ਚ 2 ਫੈਕਟਰੀਆਂ ਨੂੰ ਲੱਗੀ ਅੱਗ, ਦੂਰ-ਦੂਰ ਤੱਕ ਫੈਲਿਆ ਧੂੰਆਂ, ਦੇਖੋ ਵੀਡੀਓ...

  • ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 48 ਘੰਟਿਆਂ 'ਚ 27 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹੋਏ ਬੇਘਰ...

  • ਹੁਣ 3 ਲੱਖ ਰੁਪਏ 'ਚ ਮਿਲੇਗਾ Iphone!, ਲੋਕਾਂ ਲਈ ਖਰੀਦਣਾ ਹੋ ਜਾਵੇਗਾ ਮਹਿੰਗਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY