ਲੁਧਿਆਣਾ 'ਚ ਤਿੰਨ ਲੁਟੇਰਿਆਂ ਨੇ ਬੰਦੂਕ ਦੇ ਦਮ 'ਤੇ ਮੈਡੀਕਲ ਸਟੋਰ ਲੁੱਟ ਲਿਆ। ਲੁਟੇਰਿਆਂ ਨੇ ਮੈਡੀਕਲ ਸਟੋਰ ਵਿੱਚ ਦਾਖਲ ਹੋ ਕੇ ਦਵਾਈ ਵਿਕਰੇਤਾ ਤੋਂ 10 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਮੈਡੀਕਲ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਦਵਾਈ ਲੈਣ ਦੇ ਬਹਾਨੇ ਆਏ
ਮੈਡੀਕਲ ਸਟੋਰ ਦੇ ਸੁਪਰਵਾਈਜ਼ਰ ਰਾਜ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਸਟੋਰ ਵਿੱਚ ਕੰਮ ਕਰਨ ਵਾਲਾ ਨੌਜਵਾਨ ਮੋਨੂੰ ਸ਼ਟਰ ਬੰਦ ਕਰਕੇ ਜਾ ਰਿਹਾ ਸੀ। ਇਸ ਦੌਰਾਨ ਇਕ ਨੌਜਵਾਨ ਦਵਾਈ ਖਰੀਦਣ ਦੇ ਬਹਾਨੇ ਆਇਆ। ਨੌਜਵਾਨ ਦੇ ਕਹਿਣ 'ਤੇ ਮੋਨੂੰ ਨੇ ਸਟੋਰ ਦੁਬਾਰਾ ਖੋਲ੍ਹ ਕੇ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਮੈਡੀਕਲ ਸਟੋਰ ਖੋਲ੍ਹਣ 'ਤੇ ਲੁੱਟ
ਜਿਵੇਂ ਹੀ ਮੋਨੂੰ ਦਵਾਈ ਦੇਣ ਲਈ ਸਟੋਰ ਦੇ ਅੰਦਰ ਗਿਆ ਤਾਂ ਪਿੱਛੇ ਤੋਂ ਨੌਜਵਾਨ ਦੇ ਦੋ ਹੋਰ ਸਾਥੀ ਵੀ ਆ ਗਏ। ਉਨ੍ਹਾਂ ਨੇ ਮੋਨੂੰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਬੰਧਕ ਬਣਾ ਲਿਆ। ਇਨ੍ਹਾਂ 'ਚੋਂ ਇਕ ਨੇ ਗੱਲੇ 'ਚੋਂ 10 ਹਜ਼ਾਰ ਰੁਪਏ ਕੱਢ ਲਏ, ਜਦਕਿ ਤੀਜਾ ਸਟੋਰ ਦੇ ਬਾਹਰ ਰੇਕੀ ਕਰ ਰਿਹਾ ਸੀ। ਇਸ ਤੋਂ ਬਾਅਦ ਲੁਟੇਰਿਆਂ ਨੇ ਮੋਨੂੰ ਦਾ ਫੋਨ ਖੋਹ ਲਿਆ ਅਤੇ ਬਾਈਕ 'ਤੇ ਫਰਾਰ ਹੋ ਗਏ।
ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦੇਣਗੇ।