ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ, ਬੱਚਿਆਂ ਨਾਲ ਸਕੂਲ ਤੋਂ ਪਰਤ ਰਿਹਾ ਇੱਕ ਵਿਅਕਤੀ ਖੁੱਲ੍ਹੇ ਸੀਵਰੇਜ 'ਚ ਡਿੱਗ ਗਿਆ। ਦਿਲ ਦਹਿਲਾ ਦੇਣ ਵਾਲੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਸਾਈਡ ਤੋਂ ਲੰਘ ਰਿਹਾ ਸੀ ਬਾਈਕ ਸਵਾਰ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਨਿਰਮਾਣ ਦੌਰਾਨ ਪ੍ਰਸ਼ਾਸਨ ਨੇ ਸੀਵਰੇਜ ਦਾ ਢੱਕਣ ਨਹੀਂ ਲਗਾਇਆ ਸੀ, ਜਦੋਂ ਕਿ ਜਿਵੇਂ ਹੀ ਸਾਈਕਲ ਸਵਾਰ ਵਿਅਕਤੀ ਖੁੱਲ੍ਹੇ ਸੀਵਰੇਜ ਦੇ ਸਾਇਡ ਤੋਂ ਲੰਘਣ ਲੱਗਾ ਤਾਂ ਮਿੱਟੀ 'ਤੇ ਉਸਦੀ ਸੰਤੁਲਨ ਵਿਗੜ ਗਿਆ । ਜਿਸ ਕਾਰਨ ਉਹ ਦੋ ਬੱਚਿਆਂ ਸਮੇਤ ਖੁੱਲ੍ਹੇ ਸੀਵਰੇਜ 'ਚ ਡਿੱਗ ਗਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢਿਆ ਗਿਆ।
18 ਫੁੱਟ ਡੂੰਘਾ ਸੀਵਰੇਜ
ਇਸ ਮਾਮਲੇ ਸਬੰਧੀ ਨਿਰਮਲ ਸਿੰਘ ਸਾਬਕਾ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਈਸਟਮੈਨ ਚੌਕ ਤੋਂ ਢੰਡਾਰੀ ਰੋਡ ਦੀ ਉਸਾਰੀ ਸਬੰਧੀ ਘਟਨਾ ਸਬੰਧੀ ਫ਼ੋਨ ਰਾਹੀਂ ਸੂਚਨਾ ਮਿਲੀ ਸੀ | ਜਿੱਥੇ ਢੰਡਾਰੀ ਰੋਡ 'ਤੇ ਸੜਕ ਤੋਂ ਪੈਰ ਤਿਲਕਣ ਕਾਰਨ ਇਕ ਵਿਅਕਤੀ ਆਪਣੇ ਬੱਚਿਆਂ ਸਮੇਤ ਖੁੱਲ੍ਹੇ ਸੀਵਰੇਜ 'ਚ ਡਿੱਗ ਗਿਆ। ਸੀਵਰੇਜ ਕਰੀਬ 18 ਫੁੱਟ ਡੂੰਘਾ ਹੈ। ਹਾਲਾਂਕਿ ਘਟਨਾ ਦੌਰਾਨ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਵੇ
ਇਸ ਮਾਮਲੇ ਸਬੰਧੀ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਢੱਕਣ ਨੂੰ ਬੰਦ ਰੱਖਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਜਾਂ ਨਗਰ ਨਿਗਮ ਦੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।