ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਓਲੰਪੀਅਨ ਪਰਗਟ ਸਿੰਘ ਵਾਰਡ ਨੰ: 35 ਤੋਂ ਕਾਂਗਰਸੀ ਉਮੀਦਵਾਰ ਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਦੀ ਪਤਨੀ ਹਰਸ਼ਰਨ ਕੌਰ ਹੈਪੀ ਦੇ ਹੱਕ ਵਿੱਚ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ | ਬੂਟਾ ਪਿੰਡ, ਵਡਾਲਾ ਕਲੋਨੀ ਅਤੇ ਵਾਰਡ ਦੇ ਹੋਰ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਚਰਨਜੀਤ ਸਿੰਘ ਚੰਨੀ ਨੇ ਕਿ ਹੈਪੀ ਵਰਗੇ ਕੌਂਸਲਰ ਹਰ ਵਾਰਡ 'ਚ ਆਉਣੇ ਚਾਹੀਦੇ, ਜਿਸ ਤਰ੍ਹਾਂ ਹੈਪੀ ਨੇ ਆਪਣੇ ਵਾਰਡ ਵਿੱਚ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਹਨ, ਉਹ ਕਮਾਲ ਹਨ|
ਹੈਪੀ ਨੂੰ ਵੋਟ ਪਾ ਕੇ ਵੱਡਾ ਲੀਡਰ ਬਣਾਓ-ਚੰਨੀ
ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਹੈਪੀ ਨੇ ਸੜਕਾਂ ਅਤੇ ਬਾਕੀ ਸਭ ਕੁਝ ਬਹੁਤ ਵਧੀਆ ਬਣਾ ਦਿੱਤਾ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੈਪੀ ਦੇ ਕੰਮਾਂ 'ਤੇ ਮੋਹਰ ਲਗਾਉਣ ਤੇ ਉਸ ਨੂੰ ਵੱਡਾ ਆਗੂ ਬਣਾਉਣ, ਤਾਂ ਜੋ ਉਹ ਸਾਰਿਆਂ ਦੀ ਸੇਵਾ ਕਰ ਸਕੇ, ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟਾਇਆ ਹੈ, ਉਸੇ ਤਰ੍ਹਾਂ ਹਰਸ਼ਰਨ ਕੌਰ ਹੈਪੀ ਨੂੰ ਵੀ ਰਿਕਾਰਡ ਵੋਟਾਂ ਨਾਲ ਜਿਤਾਉਣ ।
ਹੈਪੀ ਨੂੰ ਭਾਰੀ ਵੋਟਾਂ ਨਾਲ ਲੀਡ ਦਿਵਾਓ- ਪਰਗਟ ਸਿੰਘ
ਇਸ ਮੌਕੇ ਵਿਧਾਇਕ ਪਰਗਟ ਸਿੰਘ ਨੇ ਵੀ ਹੈਪੀ ਦੇ ਕੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹੈਪੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਬਦਲਾ ਚੁਕਾਇਆ ਜਾਵੇ। ਹਰਸ਼ਰਨ ਕੌਰ ਹੈਪੀ ਨੂੰ ਵੱਡੇ ਫਰਕ ਨਾਲ ਜਿਤਾਉਣ ਤਾਂ ਜੋ ਵਾਰਡ ਦੇ ਬਾਕੀ ਰਹਿੰਦੇ ਕੰਮ ਜਲਦੀ ਪੂਰੇ ਕੀਤੇ ਜਾ ਸਕਣ।