ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਰਾਸ਼ਿਦ ਮਿਨਹਾਸ ਰੋਡ ਨੇੜੇ ਮਾਲ 'ਚ ਸ਼ਨੀਵਾਰ (25 ਨਵੰਬਰ) ਨੂੰ ਅੱਗ ਲੱਗ ਗਈ, ਜਿਸ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਮਾਲ ਦੀ ਚੌਥੀ ਮੰਜ਼ਿਲ 'ਚ ਸਵੇਰੇ 6:30 ਵਜੇ ਅੱਗ ਲੱਗ, ਜਿਸ ਤੋਂ ਬਾਅਦ ਅੱਗ ਨੇ ਮਾਲ ਦੀਆਂ ਹੋਰ ਮੰਜ਼ਿਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਬਿਜਲੀ ਦੇ ਜਨਰੇਟਰ ਕਾਰਨ ਲੱਗੀ ਅੱਗ
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਛੱਤ 'ਤੇ ਰੱਖੇ ਜਨਰੇਟਰ ਤੋਂ ਸ਼ੁਰੂ ਹੋਈ ਤੇ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਮਾਰਤ 'ਚ ਧੂੰਏਂ ਕਾਰਨ ਬਚਾਅ ਕਾਰਜ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।