ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਨਾਬਾਲਗ ਨਿਹੰਗ ਤੂਫਾਨ ਸਿੰਘ ਦੀ ਗੋਲੀਬਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਨਿਹੰਗ ਤੂਫਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।
ਮਸ਼ਹੂਰ ਹੋਣ ਲਈ ਬਣਾਈ ਰੀਲ
ਮਸ਼ਹੂਰ ਹੋਣ ਲਈ ਇਸ ਨਾਬਾਲਗ ਨਿਹੰਗ ਨੇ ਅੰਮ੍ਰਿਤਸਰ ਗੋਲਡਨ ਗੇਟ 'ਤੇ ਇੱਕ ਰੀਲ ਬਣਾਈ, ਜਿਸ ਵਿੱਚ ਉਹ ਗੋਲੀਬਾਰੀ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ 'ਤੇ ਕਾਰਵਾਈ ਕਰਦਿਆਂ ਗ੍ਰਿਫਤਾਰ ਕਰ ਲਿਆ।
ਅਣਜਾਣੇ ਵਿਚ ਹੋਈ ਗਲਤੀ - ਪਿਤਾ
ਨਾਬਾਲਗ ਨਿਹੰਗ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਮਾਮਲੇ ਵਿੱਚ ਕੁਝ ਵੀ ਨਹੀਂ ਹੈ। ਬੱਚੇ ਅਣਜਾਣੇ ਵਿੱਚ ਗਲਤੀਆਂ ਕਰ ਲੈਂਦੇ ਹਨ।
ਮੋਹਾਲੀ ਇਨਸਾਫ਼ ਮੋਰਚੇ 'ਚ ਹੋਇਆ ਸੀ ਮਸ਼ਹੂਰ
ਦੱਸ ਦੇਈਏ ਕਿ ਇਹ ਨਾਬਾਲਗ ਨਿਹੰਗ ਮੋਹਾਲੀ ਇਨਸਾਫ ਮੋਰਚੇ 'ਚ ਪੁਲਸ ਨਾਲ ਨਿਹੰਗਾਂ ਨਾਲ ਹੋਈ ਧੱਕਾ-ਮੁੱਕੀ ਤੋਂ ਬਾਅਦ ਕਾਫੀ ਮਸ਼ਹੂਰ ਹੋ ਗਿਆ ਸੀ। ਪੁਲਸ ਨੇ ਇਸ ਨਾਬਾਲਗ 'ਤੇ ਇਨਾਮ ਵੀ ਰੱਖਿਆ ਸੀ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਇਸ ਦੇ ਫਾਲੋਅਰਜ਼ 'ਚ ਕਾਫੀ ਵਾਧਾ ਹੋਇਆ ਹੈ।