ਗੁਰਦਾਸਪੁਰ ਦੇ ਦੀਨਾ ਨਗਰ ‘ਚ ਇਕ ਘਰ ‘ਚ 11 ਕੇ.ਵੀ ਬਿਜਲੀ ਦੀ ਕਰੰਟ ਲੱਗਣ ਨਾਲ ਮਾਂ-ਧੀ ਗੰਭੀਰ ਰੂਪ ‘ਚ ਝੁਲਸ ਗਈਆਂ। ਦੋਵਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੱਪੜੇ ਸੁੱਕਾਉਣ ਵਾਲੀ ਤਾਰ ਟੁੱਟ ਕੇ ਬਿਜਲੀ ਦੀ ਲਾਈਨ 'ਤੇ ਡਿੱਗੀ
ਜਾਣਕਾਰੀ ਮੁਤਾਬਕ ਵੀਨਾ ਦੇਵੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਵਿੱਚ ਬੰਨ੍ਹੀ ਰੱਸੀ ਨਾਲ ਧੋਤੇ ਹੋਏ ਕੱਪੜੇ ਸੁਕਣੇ ਪਾ ਰਹੀ ਸੀ। ਉਸ ਨੇ ਰੱਸੀ ਦਾ ਇੱਕ ਸਿਰਾ ਸੜਕ ਦੇ ਸਾਹਮਣੇ ਵਾਲੀ ਖਿੜਕੀ ਕੋਲ ਲੋਹੇ ਦੀ ਰਾਡ ਨਾਲ ਬੰਨ੍ਹਿਆ ਹੋਇਆ ਸੀ। ਰੱਸੀ 'ਤੇ ਕੱਪੜੇ ਲਟਕਾਉਣ ਦੌਰਾਨ ਅਚਾਨਕ ਲੋਹੇ ਦੀ ਪਾਈਪ ਟੁੱਟ ਕੇ ਘਰ ਦੇ ਬਾਹਰੋਂ ਲੰਘਦੀ 11 ਕੇਵੀ ਬਿਜਲੀ ਲਾਈਨ 'ਤੇ ਜਾ ਡਿੱਗੀ।ਜਿਸ ਕਾਰਨ ਵੀਨਾ ਦੇਵੀ ਨੂੰ ਕਰੰਟ ਲੱਗ ਗਿਆ।
ਮਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਧੀ ਨੂੰ ਵੀ ਲੱਗਾ ਕਰੰਟ
ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕੋਲ ਖੜ੍ਹੀ ਧੀ ਮੰਜੂ ਨੂੰ ਵੀ ਕਰੰਟ ਨਾਲ ਲੱਗਾ ਗਿਆ ।ਕਰੰਟ ਲੱਗਣ ਕਾਰਨ ਮਾਂ-ਧੀ ਗੰਭੀਰ ਰੂਪ ‘ਚ ਝੁਲਸ ਗਏ। ਜਿਸ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਉਥੋਂ ਉਸ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ ’ਤੇ ਪਾਵਰਕੌਮ ਦੇ ਐਸ.ਡੀ.ਓ ਅਰੁਣ ਭਾਰਦਵਾਜ ਵੀ ਆਪਣੇ ਸਟਾਫ਼ ਨਾਲ ਮੌਕੇ ’ਤੇ ਪੁੱਜੇ ਅਤੇ ਮੌਕੇ ਦਾ ਮੁਆਇਨਾ ਕੀਤਾ।