ਨਵੀਂ ਦਿੱਲੀ, 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਬਹੁਤ ਹੀ ਅਹਿਮ ਖ਼ਬਰ ਹੈ। ਨਵੀਂ ਸਿੱਖਿਆ ਨੀਤੀ ਤਹਿਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਅਗਲੇ ਸਾਲ 2025 ਤੋਂ ਇਨ੍ਹਾਂ ਦੋਵਾਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ। ਇਹ ਪ੍ਰੀਖਿਆਵਾਂ ਫਰਵਰੀ ਅਤੇ ਅਪ੍ਰੈਲ ਵਿੱਚ ਹੋਣਗੀਆਂ।
ਸਿੱਖਿਆ ਮੰਤਰਾਲੇ ਨੇ ਅਗਲੇ ਅਕਾਦਮਿਕ ਸੈਸ਼ਨ 2025-26 ਤੋਂ ਸਾਲ ਵਿੱਚ ਦੋ ਵਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹ ਫੈਸਲਾ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਨੁਸਾਰ, ਜੇਈਈ ਦੀ ਤਰਜ਼ 'ਤੇ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਸਹਿਮਤੀ ਬਣੀ ਹੈ। ਸਰਕਾਰ ਇਸ ਨਿਯਮ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ। ਇਸ ਲਈ ਸਰਕਾਰ ਇਸ ਬਾਰੇ ਸੀਬੀਐਸਈ ਅਤੇ ਹੋਰ ਬੋਰਡਾਂ ਨਾਲ ਗੱਲ ਕਰ ਰਹੀ ਹੈ। ਜਿਸ ਸਬੰਧੀ ਜਲਦੀ ਹੀ ਨਵੇਂ ਐਲਾਨ ਕੀਤੇ ਜਾਣਗੇ।
ਇੱਕ ਸਾਲ ਖਰਾਬ ਹੋਣ ਤੋਂ ਬਚ ਜਾਵੇਗਾ
ਬੋਰਡ ਇਮਤਿਹਾਨਾਂ 'ਚ ਜ਼ਿਆਦਾ ਤਣਾਅ ਕਾਰਨ ਕਈ ਬੱਚੇ ਫੇਲ ਹੋ ਜਾਂਦੇ ਹਨ, ਉਨ੍ਹਾਂ ਨੂੰ ਅਗਲੀ ਵਾਰ ਇਮਤਿਹਾਨ ਦੇਣ ਲਈ ਇਕ ਸਾਲ ਲਈ ਦੁਬਾਰਾ ਉਸੇ ਜਮਾਤ 'ਚ ਪੜ੍ਹਨਾ ਪੈਂਦਾ ਹੈ। ਜਿਸ ਕਾਰਨ ਇੱਕ ਸਾਲ ਬਰਬਾਦ ਹੁੰਦਾ ਹੈ। ਇਸ ਨਵੀਂ ਪ੍ਰਣਾਲੀ ਨਾਲ ਬੱਚਿਆਂ ਕੋਲ ਇਸ ਸਾਲ ਦੁਬਾਰਾ ਪੇਪਰ ਦੇਣ ਦਾ ਵਿਕਲਪ ਹੋਵੇਗਾ। ਜਿਸ ਦੇ ਅਨੁਸਾਰ ਜੇਕਰ ਕੋਈ ਬੱਚਾ ਅਪ੍ਰੈਲ ਵਿੱਚ ਪ੍ਰੀਖਿਆ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸਨੂੰ ਦੁਬਾਰਾ ਪ੍ਰੀਖਿਆ ਲਈ ਇੱਕ ਸਾਲ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਕੋਲ ਫਰਵਰੀ ਵਿੱਚ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ।
ਇਸ ਦੇ ਨਾਲ ਹੀ ਵਿਦਿਆਰਥੀ ਦੋ ਵਾਰ ਇਮਤਿਹਾਨ 'ਚ ਇਕ ਵਾਰ ਫੇਲ ਹੋਣ 'ਤੇ ਵੀ ਫੇਲ ਨਹੀਂ ਹੋਵੇਗਾ। ਜੇਕਰ ਤਿਆਰੀ ਪੂਰੀ ਹੈ ਤਾਂ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਸਕਦਾ ਹੈ ਅਤੇ ਉਹ ਪ੍ਰੀਖਿਆ ਦੇ ਸਕਦਾ ਹੈ ਜਿਸ ਦੀ ਉਸਨੇ ਪੂਰੀ ਤਿਆਰੀ ਕੀਤੀ ਹੈ। ਸਾਲ ਵਿੱਚ ਦੋ ਵਾਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਨਾਲ ਬੱਚਿਆਂ ਨੂੰ ਕਾਫੀ ਰਾਹਤ ਮਿਲੇਗੀ।
ਛੋਟੀ ਉਮਰ ਵਿੱਚ ਬੱਚਿਆਂ ਉੱਤੇ ਘੱਟ ਹੋਵੇਗਾ ਤਣਾਅ
ਸਾਲ ਵਿੱਚ ਦੋ ਵਾਰ ਇਮਤਿਹਾਨ ਕਰਵਾਉਣ ਦਾ ਫੈਸਲਾ ਦੇ ਪਿਛੇ ਸਰਕਾਰ ਦੀ ਇਸ ਕੋਸ਼ਿਸ਼ ਹੈ ਛੋਟੀ ਉਮਰ ਵਿੱਚ ਬੱਚਿਆਂ 'ਤੇ ਤਣਾਅ ਨੂੰ ਘੱਟ ਕਰਨ ਦੇ ਨਾਲ-ਨਾਲ ਸਿੱਖਿਆ ਪ੍ਰਣਾਲੀ ਨੂੰ ਸਰਲ ਬਣਾਉਣਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਕੇਂਦਰ ਸਰਕਾਰ ਨੇ ਪਿਛਲੇ ਸਾਲ ਸਿੱਖਿਆ ਪ੍ਰਣਾਲੀ ਵਿੱਚ ਕਈ ਬਦਲਾਅ ਕਰਨ ਦਾ ਐਲਾਨ ਕੀਤਾ ਸੀ। ਜਿਸ ਵਿੱਚ ਕਿਤਾਬਾਂ ਦੇ ਨਾਲ-ਨਾਲ 2024 ਅਕਾਦਮਿਕ ਸੈਸ਼ਨ ਲਈ ਨਵਾਂ ਕੋਰਸ ਵਰਕ ਫਰੇਮਵਰਕ ਵੀ ਸ਼ਾਮਲ ਹੈ। ਇਸ ਸੰਦਰਭ ਵਿੱਚ, ਨਵੇਂ ਪਾਠਕ੍ਰਮ ਵਿੱਚ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣਾ ਵੀ ਸ਼ਾਮਲ ਹੈ। ਇਸ ਤਹਿਤ ਬੱਚੇ ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਕੇ ਅੱਗੇ ਦੀ ਪੜ੍ਹਾਈ ਕਰ ਸਕਣਗੇ।
ਐਵਰੇਜ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਨਵੀਂ ਨੀਤੀ
ਸਿੱਖਿਆ ਮਾਹਿਰਾਂ ਅਨੁਸਾਰ ਜੋ ਵਿਦਿਆਰਥੀ ਪੜ੍ਹਾਈ ਵਿੱਚ ਔਸਤ ਜਾਂ ਕਮਜ਼ੋਰ ਹਨ, ਉਨ੍ਹਾਂ ਨੂੰ ਇਸ ਨਵੀਂ ਪ੍ਰਣਾਲੀ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ। ਇਹ ਸਿਸਟਮ ਉਨ੍ਹਾਂ ਲਈ ਵਰਦਾਨ ਸਾਬਤ ਹੋਣ ਵਾਲਾ ਹੈ। ਕਮਜ਼ੋਰ ਜਾਂ ਔਸਤ ਵਿਦਿਆਰਥੀ ਜੇਕਰ ਕਿਸੇ ਵਿਸ਼ੇ ਵਿੱਚ ਘੱਟ ਹਨ ਤਾਂ ਉਹ ਦੁਬਾਰਾ ਪ੍ਰੀਖਿਆ ਦੇ ਕੇ ਆਪਣੇ ਅੰਕ ਵਧਾਉਣ ਦੀ ਤਿਆਰੀ ਕਰ ਸਕਦੇ ਹਨ। ਇੱਕ ਵਾਰ ਵਿੱਚ ਪੂਰੀ ਪ੍ਰੀਖਿਆ ਦੇਣ ਦੀ ਬਜਾਏ, ਦੋ ਵਾਰ ਪ੍ਰੀਖਿਆ ਦੇ ਸਕਣਗੇ । ਇਸ ਨਾਲ ਉਨ੍ਹਾਂ 'ਤੇ ਤਣਾਅ ਘੱਟ ਹੋਵੇਗਾ ਅਤੇ ਉਨ੍ਹਾਂ ਦੇ ਇਮਤਿਹਾਨ ਦੇ ਨਤੀਜੇ ਵੀ ਬਿਹਤਰ ਹੋਣਗੇ ।
ਇੱਕ ਵਿਸ਼ੇ ਦਾ ਪੇਪਰ ਦੇਣ ਦਾ ਵੀ ਵਿਕਲਪ
ਵਿਦਿਆਰਥੀਆਂ ਕੋਲ ਇਹ ਵੀ ਇੱਕ ਮੌਕਾ ਹੈ ਕਿ ਉਹ ਸਿਰਫ਼ ਇੱਕ ਜਾਂ ਦੋ ਵਿਸ਼ਿਆਂ ਦੇ ਪੇਪਰ ਵੀ ਦੇ ਸਕਦੇ ਹਨ । ਜੇਕਰ ਉਹ ਆਪਣੀ ਪਹਿਲੀ ਬੋਰਡ ਪ੍ਰੀਖਿਆ ਵਿੱਚ ਕਿਸੇ ਪੇਪਰ ਵਿੱਚ ਫੇਲ ਹੋ ਜਾਂਦਾ ਹੈ, ਤਾਂ ਉਹ ਦੂਜੀ ਬੋਰਡ ਪ੍ਰੀਖਿਆ ਵਿੱਚ ਇੱਕ ਵਿਸ਼ੇ ਲਈ ਦੁਬਾਰਾ ਪੇਪਰ ਦੇ ਸਕਦਾ ਹੈ। ਇਹ ਨਿਯਮ ਦੋ ਵਿਸ਼ਿਆਂ 'ਤੇ ਵੀ ਲਾਗੂ ਹੋਵੇਗਾ। ਇੰਨਾ ਹੀ ਨਹੀਂ ਜੇਕਰ ਕਿਸੇ ਵਿਦਿਆਰਥੀ ਨੂੰ ਲੱਗਦਾ ਹੈ ਕਿ ਉਸ ਦੇ ਕਿਸੇ ਵੀ ਵਿਸ਼ੇ ਵਿੱਚ ਅੰਕ ਘੱਟ ਹਨ ਤਾਂ ਉਹ ਦੁਬਾਰਾ ਪੇਪਰ ਦੇ ਸਕੇਗਾ। ਹੁਣ ਸਪਲੀਮੈਂਟਰੀ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਇਹੀ ਮੌਕਾ ਮਿਲੇਗਾ।
ਵਧੀਆ ਅੰਕਾਂ ਨੂੰ ਮੰਨਿਆ ਜਾਵੇਗਾ ਫਾਈਨਲ Result
ਨਵੀਂ ਤਬਦੀਲੀ ਵਿੱਚ ਵਿਦਿਆਰਥੀ ਇੱਕ ਵਿਸ਼ੇ ਦਾ ਪੇਪਰ ਵੀ ਦੇ ਸਕਦੇ ਹਨ। ਜੇਕਰ ਇੱਕ ਵਿਸ਼ੇ ਵਿੱਚ ਅੰਕ ਘੱਟ ਹਨ, ਉਨਾਂ ਕੋਲ ਸੁਧਾਰਨ ਲਈ ਦੋਬਾਰਾ ਦੂਜੀ ਬੋਰਡ ਪ੍ਰੀਖਿਆ 'ਚ ਸਿਰਫ਼ ਇੱਕ ਵਿਸ਼ੇ ਦਾ ਪੇਪਰ ਦੇਣ ਦਾ ਵੀ ਵਿਕਲਪ ਹੋਵੇਗਾ। ਜੇਕਰ ਤੁਸੀਂ ਆਪਣੇ ਅੰਕਾਂ ਨੂੰ ਸੁਧਾਰਨ ਲਈ ਦੋ ਵਾਰ ਬੋਰਡ ਇਮਤਿਹਾਨ ਦਿੱਤੇ ਹਨ ਤਾਂ ਸਿਰਫ ਵਧੀਆ ਅੰਕਾਂ ਨੂੰ ਨਤੀਜਾ ਵਜੋਂ ਮੰਨਿਆ ਜਾਵੇਗਾ। ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਸੁਧਾਰਨ ਦਾ ਵਧੀਆ ਵਿਕਲਪ ਮਿਲ ਜਾਵੇਗਾ |
9ਵੀਂ-10ਵੀਂ 'ਚ ਪੜਣੇ ਹੋਣਗੇ 10 ਵਿਸ਼ੇ, ਦੋ ਭਾਸ਼ਾਵਾਂ
ਮੌਜੂਦਾ ਸਿੱਖਿਆ ਪ੍ਰਣਾਲੀ ਤਹਿਤ 9ਵੀਂ ਅਤੇ 10ਵੀਂ ਜਮਾਤਾਂ ਵਿੱਚ ਕੁੱਲ 6 ਵਿਸ਼ੇ ਪੜ੍ਹਾਏ ਜਾ ਰਹੇ ਹਨ। ਜਿਸ ਵਿੱਚ 5 ਮੁੱਖ ਵਿਸ਼ੇ ਅਤੇ ਇੱਕ ਵਿਕਲਪ ਵਾਲਾ ਵਿਸ਼ਾ ਹੁੰਦਾ ਹੈ। ਨਵੀਂ ਪ੍ਰਣਾਲੀ ਅਨੁਸਾਰ ਹੁਣ 10 ਵਿਸ਼ਿਆਂ ਦੀ ਪੜ੍ਹਾਈ ਕਰਨੀ ਪਵੇਗੀ, ਜਿਨ੍ਹਾਂ ਵਿੱਚੋਂ 7 ਮੁੱਖ ਅਤੇ 3 ਵਿਸ਼ੇ ਭਾਸ਼ਾ ਦੇ ਹੋਣਗੇ। ਜਿਸ ਵਿੱਚ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਪੜਣਾ ਜ਼ਰੂਰੀ ਹੋਵੇਗਾ। ਨਵੇਂ ਪਾਠਕ੍ਰਮ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਦਿਆਰਥੀ ਦੋਵੇਂ ਵਿਦੇਸ਼ੀ ਭਾਸ਼ਾਵਾਂ ਇੱਕੋ ਸਮੇਂ ਨਹੀਂ ਲੈ ਸਕਦਾ।
ਕੁਝ ਉਲਝਣਾਂ ਨੂੰ ਦੂਰ ਕਰਨਾ ਅਜੇ ਬਾਕੀ
ਸਿੱਖਿਆ ਮਾਹਿਰਾਂ ਅਨੁਸਾਰ ਨਵੀਂ ਪ੍ਰਣਾਲੀ ਬਹੁਤ ਵਧੀਆ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ। ਪਰ ਕੁਝ ਉਲਝਣ ਵੀ ਹੈ. ਜਿਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਹੋਣ ਤੋਂ ਪਹਿਲਾਂ ਦੂਰ ਕਰਨੀ ਚਾਹੀਦੀ |
ਜਿਵੇਂ ਕਿ - ਕੀ ਸਾਰੇ ਵਿਦਿਆਰਥੀਆਂ ਲਈ ਦੋਵੇਂ ਪ੍ਰੀਖਿਆਵਾਂ ਦੇਣਾ ਲਾਜ਼ਮੀ ਹੋਵੇਗਾ? ਜੇਕਰ ਉਹ ਆਪਣੀ ਪਹਿਲੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਨਹੀਂ ਦੇਣੀ ਪਵੇਗੀ।
ਸਟਰੀਮ ਸਿਸਟਮ ਖ਼ਤਮ ਹੋ ਜਾਵੇਗਾ ਤਾਂ ਇਸ ਨਾਲ ਮੈਡੀਕਲ, ਇੰਜਨੀਅਰਿੰਗ ਅਤੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖ਼ਲੇ ਕਿਵੇਂ ਹੋਣਗੇ? ਇਸ ਲਈ ਕੀ ਸਿਸਟਮ ਬਣਾਇਆ ਜਾਵੇਗਾ? ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਆਉਣੇ ਅਜੇ ਬਾਕੀ ਹਨ।