ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਅੱਜ ਮੁੰਬਈ 'ਚ ਇੱਕ ਮੀਟਿੰਗ ਹੋਈ, ਜਿਸ ਵਿੱਚ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।
ਕੌਣ ਹੈ ਨੋਇਲ ਟਾਟਾ ?
ਨੋਏਲ ਟਾਟਾ ਰਤਨ ਟਾਟਾ ਦੇ ਸੌਤੇਲੇ ਭਰਾ ਹਨ। ਦਰਅਸਲ, ਰਤਨ ਟਾਟਾ ਦੇ ਪਿਤਾ ਨਵਲ ਟਾਟਾ ਨੇ ਦੋ ਵਾਰ ਵਿਆਹ ਕੀਤਾ ਸੀ। ਨਵਲ ਟਾਟਾ ਦਾ ਪਹਿਲਾ ਵਿਆਹ ਸੁਨੀ ਟਾਟਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ, ਰਤਨ ਟਾਟਾ ਅਤੇ ਜਿੰਮੀ ਟਾਟਾ ਸਨ। ਸੂਨੀ ਟਾਟਾ ਤੋਂ ਤਲਾਕ ਤੋਂ ਬਾਅਦ, ਨਵਲ ਟਾਟਾ ਨੇ ਸਵਿਜ਼ਰਲੈਂਡ ਬਿਜ਼ਨੈਸਵੁਮੈਨ ਸਿਮੋਨ ਨਾਲ 1955 'ਚ ਦੂਜਾ ਵਿਆਹ ਕੀਤਾ। ਨਵਲ ਟਾਟਾ ਤੇ ਸਿਮੋਨ ਟਾਟਾ ਦੇ ਬੇਟੇ ਹੀ ਨੋਏਲ ਟਾਟਾ ਹਨ।
3 ਬੱਚਿਆਂ ਨਾਲ ਸੰਭਾਲਣਗੇ ਕਾਰੋਬਾਰ
ਦੱਸ ਦਈਏ ਕਿ ਟਰੱਸਟ ਦੇ ਫੈਸਲੇ ਤੋਂ ਬਾਅਦ ਹੁਣ ਨੋਏਲ ਆਪਣੇ 3 ਬੱਚਿਆਂ ਨੇਵੇਲ, ਮਾਇਆ ਅਤੇ ਲੀਆ ਦੇ ਨਾਲ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ 'ਚ ਫੈਲੇ ਟਾਟਾ ਗਰੁੱਪ ਦੇ ਅਰਬਾਂ ਰੁਪਏ ਦੇ ਕਾਰੋਬਾਰ ਨੂੰ ਵੀ ਸੰਭਾਲਣਗੇ। ਨੋਏਲ ਦੇ ਤਿੰਨ ਬੱਚੇ ਇਸ ਸਮੇਂ ਟਾਟਾ ਗਰੁੱਪ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਜਾਣੋ ਉਨ੍ਹਾਂ ਦੇ ਜੀਵਨ ਬਾਰੇ
ਰਤਨ ਨਵਲ ਟਾਟਾ ਦਾ ਜਨਮ 28 ਦਸੰਬਰ 1937 ਨੂੰ ਇੱਕ ਪਾਰਸੀ ਪਰਿਵਾਰ 'ਚ ਨਵਲ ਅਤੇ ਸੁਨੂ ਟਾਟਾ ਦੇ ਘਰ ਹੋਇਆ ਸੀ। ਰਤਨ ਟਾਟਾ ਗਰੁੱਪ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦੇ ਪੜਪੋਤੇ ਹਨ ,ਪਰ ਬਚਪਨ 'ਚ ਹੀ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਜਿਸ ਕਾਰਨ ਰਤਨ ਟਾਟਾ ਦੀ ਉਨ੍ਹਾਂ ਦੀ ਦਾਦੀ ਨਵਾਜ਼ਬਾਈ ਟਾਟਾ ਨੇ ਪਾਲਣਾ ਕੀਤੀ ਸੀ।
1962 'ਚ ਕਰੀਅਰ ਦੀ ਕੀਤੀ ਸੀ ਸ਼ੁਰੂਆਤ
ਰਤਨ ਟਾਟਾ ਨੇ ਸਾਲ 1962 'ਚ ਆਪਣੇ ਪਰਿਵਾਰਕ ਕਾਰੋਬਾਰ 'ਚ ਸ਼ਾਮਲ ਹੋਏ। ਰਤਨ ਟਾਟਾ ਨੇ ਟਾਟਾ ਸਟੀਲ ਦੀ ਦੁਕਾਨ 'ਤੇ ਕੰਮ ਕੀਤਾ । ਇਸ ਤੋਂ ਬਾਅਦ ਉਹ ਲਗਾਤਾਰ ਪ੍ਰਬੰਧਕੀ ਅਹੁਦਿਆਂ ਵੱਲ ਵਧਦੇ ਰਹੇ । 1991 'ਚ ਜੇ.ਆਰ.ਡੀ. ਟਾਟਾ ਨੇ ਅਹੁਦਾ ਛੱਡ ਦਿੱਤਾ ਤੇ ਗਰੁੱਪ ਦੀ ਕਮਾਨ ਰਤਨ ਟਾਟਾ ਕੋਲ ਗਈ।
21 ਸਾਲ ਦੀ ਉਮਰ ਵਿੱਚ ਕੰਪਨੀ ਦੇ ਚੇਅਰਮੈਨ ਬਣੇ
ਰਤਨ ਟਾਟਾ ਨੂੰ 21 ਸਾਲ ਦੀ ਉਮਰ 'ਚ ਸਾਲ 1991 'ਚ ਆਟੋ ਤੋਂ ਸਟੀਲ ਤੱਕ ਦੇ ਕਾਰੋਬਾਰ 'ਚ ਸ਼ਾਮਲ ਇੱਕ ਸਮੂਹ, ਟਾਟਾ ਸਮੂਹ ਦਾ ਚੇਅਰਮੈਨ ਬਣਾਇਆ ਗਿਆ ਸੀ। ਚੇਅਰਮੈਨ ਬਣਨ ਤੋਂ ਬਾਅਦ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾਇਆ। ਉਨ੍ਹਾਂ ਨੇ 2012 ਤੱਕ ਸਮੂਹ ਦੀ ਅਗਵਾਈ ਕੀਤੀ, ਜਿਸਦੀ ਸਥਾਪਨਾ ਉਨ੍ਹਾਂ ਦੇ ਪੜਦਾਦਾ ਦੁਆਰਾ ਇੱਕ ਸਦੀ ਪਹਿਲਾਂ ਕੀਤੀ ਗਈ ਸੀ। 1996 'ਚ, ਟਾਟਾ ਨੇ ਟੈਲੀਕਾਮ ਕੰਪਨੀ ਟਾਟਾ ਟੈਲੀਸਰਵਿਸਿਜ਼ ਦੀ ਸਥਾਪਨਾ ਕੀਤੀ ਤੇ 2004 ਵਿੱਚ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੂੰ ਮਾਰਕੀਟ ਵਿੱਚ ਸੂਚੀਬੱਧ ਕੀਤਾ ਗਿਆ ਸੀ ।
ਕੁੱਤੇ ਦੇ ਬੀਮਾਰ ਹੋਣ 'ਤੇ ਪ੍ਰਿੰਸ ਚਾਰਲਸ ਤੋਂ ਪੁਰਸਕਾਰ ਨਹੀਂ ਲੈਣ ਗਏ
ਸਾਲ 2018 'ਚ, ਪ੍ਰਿੰਸ ਚਾਰਲਸ ਨੇ ਰਤਨ ਟਾਟਾ ਨੂੰ ਬਕਿੰਘਮ ਪੈਲੇਸ 'ਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਈ ਸੱਦਾ ਦਿੱਤਾ। ਪਰ ਰਤਨ ਟਾਟਾ ਆਪਣੇ ਕੁੱਤੇ ਟੈਂਗੋ ਤੇ ਟੀਟੋ ਦੇ ਬੀਮਾਰ ਹੋਣ ਕਾਰਨ ਐਵਾਰਡ ਫੰਕਸ਼ਨ 'ਚ ਨਹੀਂ ਗਏ। ਜਦੋਂ ਪ੍ਰਿੰਸ ਚਾਰਲਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਇਹ ਵਿਅਕਤੀ ਦਾ ਸਭ ਤੋਂ ਵੱਡਾ ਗੁਣ ਹੈ, ਜੋ ਟਾਟਾ ਵਿਚ ਹੈ।