ਜਲੰਧਰ ਦੇ ਪਾਦਰੀ ਬਰਜਿੰਦਰ ਸਿੰਘ 'ਤੇ ਕਪੂਰਥਲਾ ਦੀ ਇੱਕ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਜਿਸ ਤੋਂ ਬਾਅਦ ਪਾਦਰੀ ਨੇ ਔਰਤ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਜੇਕਰ ਉਸ ਵਿਰੁੱਧ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ 12 ਮਾਰਚ ਨੂੰ ਪੰਜਾਬ ਬੰਦ ਕਰਨਗੇ।
ਕਾਨੂੰਨ ਦੀ ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ
ਪਾਦਰੀ ਵੱਲੋਂ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਹੁਣ ਇਸ 'ਤੇ ਪੁਲਸ ਦਾ ਬਿਆਨ ਸਾਹਮਣੇ ਆਇਆ ਹੈ। ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਪਾਸਟਰ ਬਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਆਉਣ ਵਾਲੀ 12 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਪੂਰਥਲਾ ਦੇ ਸਿਟੀ ਪੁਲਿਸ ਸਟੇਸ਼ਨ ਵੱਲੋਂ ਪਾਸਟਰ ਬਰਜਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਔਰਤ ਨੇ ਪਾਸਟਰ ਪ੍ਰੋਫ਼ਿਟ ਬਰਜਿੰਦਰ ਸਿੰਘ ਖ਼ਿਲਾਫ਼ ਕੇਸ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਪਾਸਟਰ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਸ਼ਿਕਾਇਤ ਵਿੱਚ, ਕਪੂਰਥਲਾ ਦੀ ਰਹਿਣ ਵਾਲੀ ਔਰਤ ਨੇ ਕਿਹਾ ਕਿ 2017 ਵਿੱਚ ਉਸਦੇ ਮਾਤਾ-ਪਿਤਾ ਪਿੰਡ ਤਾਜਪੁਰ ਵਿੱਚ ਸਥਿਤ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਜਾਣ ਲੱਗ ਪਏ ਸਨ। ਇਸ ਚਰਚ ਵਿੱਚ ਪਾਸਟਰ ਪ੍ਰੋਫੈਸਰ ਬਰਜਿੰਦਰ ਸਿੰਘ ਈਸਾਈ ਸਤਿਸੰਗ ਦਾ ਸੰਚਾਲਨ ਕਰਦੇ ਹਨ। ਇੱਥੇ ਪਾਦਰੀ ਨੇ ਉਸਦਾ ਫ਼ੋਨ ਨੰਬਰ ਲੈ ਲਿਆ ਅਤੇ ਮੈਸੇਜਾਂ ਅਤੇ ਫ਼ੋਨ ਰਾਹੀਂ ਉਸ ਨਾਲ ਗਲਤ ਗੱਲਾਂ ਕਰਨ ਲੱਗ ਪਏ।
ਪੀੜਤ ਔਰਤ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 2022 'ਚ, ਉਸਨੇ ਮੈਨੂੰ ਐਤਵਾਰ ਨੂੰ ਚਰਚ ਦੇ ਕੈਬਿਨ 'ਚ ਬਿਠਾਉਣਾ ਸ਼ੁਰੂ ਕਰ ਦਿੱਤਾ ,ਤੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਉਸਨੇ ਡਰ ਜ਼ਾਹਰ ਕੀਤਾ ਕਿ ਉਹ ਸਾਨੂੰ ਮਾਰ ਦੇਵੇਗਾ। ਜੇਕਰ ਉਸ ਨੂੰ ਅਤੇ ਉਸਦੇ ਮਾਤਾ-ਪਿਤਾ, ਪਤੀ ਅਤੇ ਭਰਾ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਬਰਜਿੰਦਰ ਸਿੰਘ ਇਸਦੇ ਜ਼ਿੰਮੇਵਾਰ ਹੋਣਗੇ।
ਮੈਨੂੰ ਫਸਾਇਆ ਜਾ ਰਿਹੈ
ਪਾਸਟਰ ਬਰਜਿੰਦਰ ਨੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਇੱਕ ਮਨਘੜਤ ਕਹਾਣੀ ਬਣਾਈ ਗਈ ਹੈ। ਕਾਲਜ ਦੇ ਪਿੱਛੇ ਜਾਣ ਬਾਰੇ, ਇਹ ਜ਼ਰੂਰ ਕਿਸੇ ਕੈਮਰੇ ਵਿੱਚ ਰਿਕਾਰਡ ਹੋਇਆ ਹੋਵੇਗਾ। ਚਰਚ 'ਚ ਹਰ ਕੋਈ ਜਾਣਦਾ ਸੀ ਕਿ ਉਸਨੂੰ ਇੱਕ ਦੁਸ਼ਟ ਆਤਮਾ ਨਾਲ ਸਮੱਸਿਆ ਸੀ। ਮੇਰੇ ਖਿਲਾਫ਼ ਪਲੈਨ ਬਣਾਇਆ ਜਾ ਰਿਹਾ ਹੈ