ਪੰਜਾਬ ਵਿਚ ਕੜਾਕੇ ਦੀ ਠੰਡ ਜਲਦ ਹੀ ਲੋਕਾਂ ਨੂੰ ਕੰਬਣੀ ਛੇਣਨ ਵਾਲੀ ਹੈ। ਦੱਸ ਦੇਈਏ ਕਿ ਵੈਸਟਰਨ ਡਿਸਟਰਬੈਂਸ ਪੰਜਾਬ 'ਚ ਸਰਗਰਮ ਹੋ ਗਿਆ ਹੈ, ਜਿਸ ਕਾਰਨ ਸੂਬੇ ਦੇ ਕਈ ਇਲਾਕਿਆਂ 'ਚ ਹਲਕੀ ਬਾਰਸ਼ ਪੈ ਸਕਦੀ ਹੈ ਜਦੋਂ ਕਿ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਲੋਕ ਠੰਡ ਮਹਿਸੂਸ ਕਰਨਗੇ। ਫਿਲਹਾਲ ਵੈਸਟਰਨ ਡਿਸਟਰਬੈਂਸ ਦੀ ਸਥਿਤੀ ਮਜ਼ਬੂਤ ਨਹੀਂ ਹੈ ਪਰ ਪਹਾੜਾਂ 'ਚ ਬਰਫਬਾਰੀ ਅਤੇ ਮੀਂਹ ਕਾਰਨ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ।
ਤਾਪਮਾਨ ਆਇਆ ਹੇਠਾਂ
ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਗਿਰਾਵਟ ਆ ਸਕਦੀ ਹੈ ਕਿਉਂਕਿ ਦਸੰਬਰ ਦਾ ਮਹੀਨਾ ਆ ਗਿਆ ਹੈ ਪਰ ਠੰਡ ਨੇ ਅਜੇ ਓਨਾ ਜ਼ੋਰ ਨਹੀਂ ਫੜਿਆ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਤੱਕ ਠੰਡ ਵਧੇਗੀ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ 'ਚ ਧੁੰਦ ਦੇ ਨਾਲ-ਨਾਲ ਹਲਕੀ ਬਾਰਸ਼ ਵੀ ਹੋ ਸਕਦੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਤਾਪਮਾਨ 10 ਡਿਗਰੀ ਤੋਂ 26 ਡਿਗਰੀ ਤੱਕ ਹੋ ਸਕਦਾ ਹੈ ਜਦੋਂ ਕਿ ਹਾਲ ਦੇ ਸਮੇਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ।
ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਕਮੀ
ਇਹ ਬਦਲਾਅ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਤੋਂ ਬਾਅਦ ਆਇਆ ਹੈ। ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਮਾਨੀਟਰਿੰਗ ਪ੍ਰਣਾਲੀ ਵੀ ਬੰਦ ਹੋ ਗਈ ਸੀ। ਪੰਜਾਬ ਸਰਕਾਰ ਦਾ ਅਨੁਮਾਨ ਹੈ ਕਿ ਇਸ ਸਾਲ 70 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। ਸੂਬੇ ਵਿੱਚ AQI 200 ਤੋਂ ਘੱਟ ਪਾਇਆ ਗਿਆ। ਜਦੋਂਕਿ ਬਠਿੰਡਾ ਵਿੱਚ AQI 72 ਅਤੇ ਖੰਨਾ ਵਿੱਚ 97 ਦਰਜ ਕੀਤਾ ਗਿਆ ਹੈ।