ਪ੍ਰੀਤ ਹਰਪਾਲ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਦਸੱਦੀਏ ਕਿ ਉਹਨਾਂ ਦਾ ਜਨਮ 31 ਮਾਰਚ 1983 ਨੂੰ ਹੋਇਆ। ਪੇਸ਼ੇਵਰ ਤੌਰ 'ਤੇ ਪ੍ਰੀਤ ਹਰਪਾਲ ਵਜੋਂ ਜਾਣੇ ਜਾਂਦੇ ਗਾਇਕ ਗੀਤਕਾਰ ਤੇ ਅਦਾਕਾਰ ਦਾ ਅਸਲੀ ਨਾਮ ਹਰਪਾਲ ਸਿੰਘ ਹੈ। ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜੇ ਹੋਏ ਹਨ।
ਹਰਪਾਲ ਨੇ 1999 ਵਿੱਚ ਐਲਬਮ ਹਸਲੇ ਵੈਰਨੇ ਹਸਲੇ ਨਾਲ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਦੂਜੀ ਐਲਬਮ ਬੇਗਾਨੇ ਤਾਂ ਬੇਗਾਨੇ ਹੁੰਦੇ ਨੇ 'ਚ ਸੈਡ ਲਵ ਗੀਤਾਂ ਦੀ ਆਵਾਜ਼ ਦਿੱਤੀ। ਆਪਣੀ ਅਦਾਕਾਰੀ ਦੇ ਕਰਿਅਰ ਦੀ ਸ਼ੁਰੂਆਤ ਉਹਨਾਂ ਨੇ ਫਿਲਮ ਸਿਰਫਾਇਰ ਨਾਲ ਕੀਤੀ। ਉਨ੍ਹਾਂ ਦੀ ਪਹਿਲੀ ਫਿਲਮ ਸਿਰਫਾਇਰ ਹੈ ਜਿਸ ਵਿੱਚ ਉਨ੍ਹਾਂ ਨੇ, ਗੁਰਲੀਨ ਚੋਪੜਾ, ਮੋਨਿਕਾ ਬੇਦੀ ਤੇ ਰੋਸ਼ਨ ਪ੍ਰਿੰਸ ਅਭਿਨੈ ਕੀਤਾ ਸੀ ਜੋ 2010 ਵਿੱਚ ਰਿਲੀਜ਼ ਹੋਈ ਸੀ। ਪ੍ਰੀਤ ਹਰਪਾਲ ਨੇ ਉਪਾਸਨਾ ਸਿੰਘ, ਸਿਆਲੀ ਭਗਤ, ਜਸਵਿੰਦਰ ਭੱਲਾ ਨਾਲ ਦੂਜੀ ਫਿਲਮ ਮਾਈ ਸੈਲਫ ਪੈਂਡੂ ਅਤੇ ਤੀਜੀ ਫਿਲਮ ਗੁੱਗੂ ਗਿੱਲ, ਯੋਗਰਾਜ ਸਿੰਘ, ਮੈਂਡੀ ਤੱਖੜ, ਕਰਮਜੀਤ ਅਨਮੋਲ ਨਾਲ ਕੀਤੀ।
ਉਨ੍ਹਾਂ ਨੇ ਕਾਫੀ ਹਿੱਟ ਪੰਜਾਬੀ ਗਾਣੇ ਇੰਡਸਟਰੀ ਦੇ ਝੋਲੀ ਪਾਏ ਤੇ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਿਆਰ ਵੀ ਦਿੱਤਾ ਜਾਂਦਾ ਹੈ।