ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ 'ਚ ਈਦ ਮੌਕੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਬਜ਼ੁਰਗ ਕਹਿ ਰਿਹਾ ਹੈ ਕਿ ਇੱਥੇ ਨੇਤਾਗਿਰੀ ਨਾ ਕਰੋ। ਜਿਸ ਤੋਂ ਬਾਅਦ ਚੰਨੀ ਉੱਥੋਂ ਵਾਪਸ ਚਲੇ ਗਏ।
ਜਲੰਧਰ 'ਚ ਮਨਾਈ ਗਈ ਈਦ
ਦੱਸ ਦੇਈਏ ਕਿ ਚੰਨੀ ਨੇ ਜਲੰਧਰ ਦੀ ਮਸਜਿਦ 'ਚ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ ਸੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਜਲੰਧਰ ਲੋਕ ਸਭਾ ਚੋਣ ਲੜਨ 'ਤੇ ਚੰਨੀ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਨ ਜਿਥੋਂ ਵੀ ਕਹੇਗੀ, ਉਹ ਚੋਣ ਲੜਨ ਲਈ ਤਿਆਰ ਹਨ।
ਜਲੰਧਰ ਸੀਟ 'ਤੇ ਦਾਅਵਾ
ਚਰਚਾ ਹੈ ਕਿ ਕਾਂਗਰਸ ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਸ ਬਾਰੇ ਕਿਸੇ ਵੀ ਪਾਰਟੀ ਹਾਈਕਮਾਂਡ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਪਰ ਇਸ ਨੂੰ ਲੈ ਕੇ ਕਾਂਗਰਸ ਵਿੱਚ ਬੇਚੈਨੀ ਜ਼ਰੂਰ ਹੈ। ਕਿਉਂਕਿ ਮਰਹੂਮ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮ ਚੌਧਰੀ ਨੇ ਚੰਨੀ ਦੇ ਇਸ ਦਾਅਵੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।