ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਸਿਨੇਮਾਘਰਾਂ ਵਿਚ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ 16 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੱਬੂ ਮਾਨ, ਗੁਰੂ ਰੰਧਾਵਾ, ਅਤੇ ਗੁੱਗੂ ਗਿੱਲ ਫਿਲਮ ‘ਸ਼ੌਂਕੀ ਸਰਦਾਰ’ ਵਿੱਚ ਇਕੱਠੇ ਨਜ਼ਰ ਆਉਣਗੇ।
ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਬੱਬੂ ਮਾਨ ਤੇ ਗੁੱਗੂ ਗਿੱਲ
ਇਹ ਪਹਿਲੀ ਵਾਰ ਹੈ ਪੰਜਾਬੀ ਸਿਨੇਮਾ ਵਿੱਚ ਤਿੰਨ ਧਾਕੜ ਕਲਾਕਾਰ ਬੱਬੂ ਮਾਨ, ਗੁਰੂ ਰੰਧਾਵਾ ਅਤੇ ਗੁੱਗੂ ਗਿੱਲ ਇੱਕ ਫਿਲਮ ਵਿੱਚ ਇਕੱਠੇ ਕਿਰਦਾਰ ਨਿਭਾਉਣਗੇ।ਇਸ ਫਿਲਮ ਨੂੰ ਧੀਰਜ ਕੇਦਾਰਨਾਥ ਰਤਨ ਨੇ ਨਿਰਦੇਸ਼ਤ ਕੀਤਾ ਹੈ। ਬਾਲੀਵੁਡ ਅਭਿਨੇਤਰੀ ਨਿਮਰਤ ਕੌਰ ਆਹਲੂਵਾਲੀਆ, ਜਿਸ ਨੇ ਛੋਟੀ ਸਰਦਾਰਨੀ ਵਿੱਚ ਆਪਣੀ ਪ੍ਰਭਾਵਸ਼ਾਲੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਸ਼ੌਂਕੀ ਸਰਦਾਰ ਵਿੱਚ ਆਪਣੀ ਬਹੁਤ ਹੀ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ ਦੀ ਸ਼ੁਰੂਆਤ ਕਰਦੀ ਹੈ। ਨਿਮਰਤ ਨੇ ਹਾਲ ਹੀ ਵਿਚ ‘ਛੋਟੀ ਸਰਦਾਰਨੀ’ ਦੇ ਸ਼ੋਅ ਨਾਲ ਨਾਮਣਾ ਖੱਟਿਆ ਸੀ। ਨਿਮਰਤ ਨੇ ਕਿਹਾ ਕਿ ਇਹ ਫਿਲਮ ਉਸ ਲਈ ਹੋਰ ਵੀ ਸਾਰਥਕ ਹੈ ਕਿਉਂਕਿ ਇਹ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੀ ਹੋਈ ਹੈ। ਦੱਸਣਾ ਬਣਦਾ ਹੈ ਕਿ ਨਿਮਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਨੇ 2018 ਵਿੱਚ ਫੈਮਿਨਾ ਮਿਸ ਮਨੀਪੁਰ ਦਾ ਖ਼ਿਤਾਬ਼ ਜਿੱਤਿਆ ਸੀ। ਇਸ ਤੋਂ ਬਾਅਦ ਉਹ ਬੀ ਪਰਾਕ ਦੀ ਸੰਗੀਤਕ ਵੀਡੀਓ ‘ਮਸਤਾਨੀ’ ਵਿੱਚ ਨਜ਼ਰ ਆਈ ਸੀ।
"ਸ਼ੌਂਕੀ ਸਰਦਾਰ" ਦਾ ਟੀਜ਼ਰ 10 ਮਾਰਚ ਨੂੰ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਸਭ ਪਾਸੇ ਧੂਮ ਮਚਾ ਕੇ ਰੱਖੀ ਹੋਈ ਹੈ।