ਖ਼ਬਰਿਸਤਾਨ ਨੈੱਟਵਰਕ- ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਲਈ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਰਹੀਆਂ ਹਨ। ਦੱਸ ਦੇਈਏ ਕਿ ਭਲਕੇ 16 ਮਈ ਨੂੰ ਫਿਲਮ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਫਿਲਮ ਲਈ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਵੱਡੇ ਪੱਧਰ ਉਤੇ ਹੋਈ ਫਿਲਮ ਦੀ ਪਰਮੋਸ਼ਨ
ਫਿਲਮ ਸ਼ੌਂਕੀ ਸਰਦਾਰ ਦੀ ਟੀਮ ਨੇ ਇਸ ਫਿਲਮ ਲਈ ਖੂਬ ਪਰਮੋਸ਼ਨ ਕੀਤੀ ਹੈ। ਵੱਖ ਵੱਖ ਸ਼ਹਿਰਾਂ ਵਿਚ ਪੂਰੀ ਟੀਮ ਨੇ ਲੋਕਾਂ ਵਿਚਕਾਰ ਜਾ ਕੇ ਫਿਲਮ ਨੂੰ ਪਰਮੋਟ ਕੀਤਾ। ਟ੍ਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਤੇ ਫਿਲਮ ਵਿਚ ਗਾਣਿਆਂ ਨੂੰ ਵੀ ਖੂਬ ਸਲਾਹਿਆ ਗਿਆ ਹੈ।
ਪਹਿਲੀ ਵਾਰ ਇਕੱਠੇ ਦਿਖਣਗੇ ਬੱਬੂ ਮਾਨ ਤੇ ਗੁੱਗੂ ਗਿੱਲ
ਸ਼ੌਂਕੀ ਸਰਦਾਰ ਵਿਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ ਬੱਬੂ ਮਾਨ ਅਤੇ ਗੁਰੂ ਰੰਧਾਵਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਗੱਗੂ ਗਿੱਲ ਤੇ ਬੱਬੂ ਮਾਨ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਨਿਮਰਤ ਕੌਰ ਆਹਲੂਵਾਲੀਆ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਧੀਰਜ ਕੇਦਾਰਨਾਥ ਰਤਨ ਨੇ ਤੇ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।ਫ਼ਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ।