ਫ਼ਾਜ਼ਿਲਕਾ / ਪੰਜਾਬੀ ਮਹੀਨੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਮੀਰਾ ਨਰਸਿੰਗ ਕਾਲਜ ਅਬੋਹਰ ਵਿਖੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ‘ਨਾਟਕ ਮੰਚਨ’ ਕਰਵਾਇਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਫਾਜ਼ਿਲਕਾ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਮੀਰਾ ਨਰਸਿੰਗ ਕਾਲਜ ਅਬੋਹਰ ਦੇ ਚੇਅਰਮੈਨ ਡਾ.ਜੀ.ਐਸ ਮਿੱਤਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਅਬੋਹਰ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਟੇੜਾ ਨੇ ਕੀਤਾ। ਸਟੇਜ ਸੰਚਾਲਨ ਦਾ ਸੁਰਿੰਦਰ ਕੁਮਾਰ ਅਤੇ ਸੁਨੀਲ ਵਰਮਾ ਨੇ ਕੀਤਾ।
ਨਟਰੰਗ ਸੋਸਾਇਟੀ ਅਬੋਹਰ ਦੇ ਲੇਖਕ ਅਖਤਰ ਅਲੀ ਦੁਆਰਾ ਲਿਖਿਆ ਅਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਪਹਿਲਾ ਨਾਟਕ ''ਤੂੰ ਕਿਉ ਕਿਹਾ ਮੈਂ ਖੂਬਸੂਰਤ ਹਾਂ'' ਦਾ ਮੰਚਨ ਕੀਤਾ ਗਿਆ। ਇਹ ਨਾਟਕ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ ਅਤੇ ਜਿਉਣ ਦੀ ਇੱਛਾ ਛੱਡ ਦਿੱਤੀ ਹੈ। ਇੱਕ ਮਨੋਚਕਿਤਸਕ ਦੁਆਰਾ ਉਸ ਅੰਦਰ ਜਿਉਣ ਦੀ ਆਸ ਜਾਗ੍ਰਿਤ ਕਰਨ ਦੀ ਕਹਾਣੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ।
ਦੂਜਾ ਲਘੂ ਨਾਟਕ ‘ਮੇਰੇ ਗੀਤਾਂ ਵਾਲੀ ਕਾਪੀ’ ਪੇਸ਼ ਕੀਤਾ ਗਿਆ। ਜਿਸ ਵਿੱਚ ਪੰਜਾਬੀ ਕਵੀ ਸੁਖਵਿੰਦਰ ਅੰਮ੍ਰਿਤ ਜੀ ਦੇ ਜੀਵਨ ਬਾਰੇ ਦੱਸਿਆ ਗਿਆ। ਜਿਸ ਨੂੰ ਕੁਲਜੀਤ ਭੱਟੀ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਡਰਾਮਾ ਆਰਟ ਫੈਸਟੀਵਲ 2024 ਦਾ ਰਾਜ ਪੱਧਰੀ ਜੇਤੂ ਸੀ। ਸੁਨੀਲ ਵਰਮਾ ਨੇ ਦੋਵੇਂ ਨਾਟਕ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ। ਇਸ ਤੋਂ ਬਾਅਦ ਮਿਮਿਕਰੀ ਪੇਸ਼ ਕੀਤੀ ਗਈ।
ਇਹ ਮੌਜੂਦ ਸਨ
ਇਸ ਮੌਕੇ ਐਡਵੋਕੇਟ ਕੇ . ਸਮੀਰ ਮਿੱਤਲ ਮੈਨੇਜਿੰਗ ਡਾਇਰੈਕਟਰ ਮੀਰਾ ਨਰਸਿੰਗ ਕਾਲਜ, ਮੰਜੂ ਮਿੱਤਲ, ਡਾਕਟਰ ਸਾਹਿਲ ਮਿੱਤਲ ਅਤੇ ਡਾਕਟਰ ਗਾਇਤਰੀ ਮਿੱਤਰ ਨੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ l ਕਲਾ ਸਹਿਤ ਅਤੇ ਸਿੱਖਿਆ ਸੰਸਾਰ ਦੀ ਹਸਤੀਆਂ ਚ ਅਸ਼ਵਨੀ ਆਹੂਜਾ, ਸੰਜੀਵ ਗਿਲਹੋਤਰਾ, ਗੁਰਛਿੰਦਰ ਪਾਲ ਸਿੰਘ, ਵਿਜੇਪਾਲ, ਆਤਮਾ ਰਾਮ ਰੰਜਨ, ਦਰਸ਼ਨ ਚੁੱਘ ਅਮਿਤ ਬਤਰਾ, ਪ੍ਰਿੰਸੀਪਲ ਹਰਿੰਦਰ ਕੌਰ, ਤ੍ਰਿਲੋਕ ਗੁਪਤਾ, ਵਿਜੈਅੰਤ ਜੁਨੇਜਾ, ਵਜੀਰ ਚੰਦ ਸੱਪਾਂਵਾਲੀ, ਹਰਦੀਪ ਢਿੱਲੋ, ਸੰਦੀਪ ਸ਼ਰਮਾ ਗੋਰਾ, ਪ੍ਰੋ: ਸ਼ੇਰ ਸਿੰਘ ਸੰਧੂ, ਪ੍ਰੋ: ਸ਼ਮਸ਼ੇਰ ਸਿੰਘ, ਵਿਕਾਸ ਬਤਰਾ, ਪ੍ਰਿੰਸੀਪਲ ਰਾਮ ਸਰੂਪ ਸ਼ਰਮਾ, ਰਰੀਸ਼ ਚੰਦ, ਰੋਹਿਤ ਨਾਗਪਾਲ ਨੇ ਸ਼ਿਰਕਤ ਕੀਤੀ।
ਦੋਹਾਂ ਨਾਟਕਾਂ ਤੇ ਕਲਾਕਾਰਾਂ ਅਤੇ ਹੋਰ ਹਸਤਿਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਜ਼ਿਲ੍ਹਾ ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਸਮੂਹ ਦਰਸ਼ਕਾਂ ਅਤੇ ਹਾਜ਼ਰ ਪਤਵੰਦਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ।