ਖਬਰਿਸਤਾਨ ਨੈੱਟਵਰਕ- ਵਿਧਾਇਕ ਰਮਨ ਅਰੋੜਾ ਨੂੰ ਸਾਢੇ 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਕਾਰ ਵਿੱਚ ਕਾਲੇ ਪਰਦੇ ਲਗਾ ਕੇ ਰਮਨ ਅਰੋੜਾ ਨੂੰ ਆਪਣੇ ਨਾਲ ਲੈ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਰਟਲ 'ਤੇ ਰਮਨ ਅਰੋੜਾ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਉਸ ਵਿਰੁੱਧ ਇਹ ਕਾਰਵਾਈ ਕੀਤੀ ਗਈ।
ਸਮਧੀ ਰਾਜੂ ਮਦਾਨ ਦੇ ਘਰ ਵੀ ਛਾਪਾ
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਹੁਣ ਰਮਨ ਅਰੋੜਾ ਦੇ ਸਮਧੀ ਰਾਜੂ ਮੈਦਾਨ ਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੀ ਪਰ ਵਿਜੀਲੈਂਸ ਟੀਮ ਨੂੰ ਉੱਥੇ ਕੁਝ ਖਾਸ ਨਹੀਂ ਮਿਲਿਆ। ਜਿਸ ਕਾਰਨ ਉਸਨੂੰ ਰਾਜੂ ਮਦਾਨ ਦੇ ਘਰੋਂ ਖਾਲੀ ਹੱਥ ਵਾਪਸ ਪਰਤਣਾ ਪਿਆ।
AAP ਨੇ ਸਾਂਝੀ ਕੀਤੀ ਪੋਸਟ
ਰਮਨ ਅਰੋੜਾ ਬਾਰੇ ਆਪ ਪੰਜਾਬ ਦੇ ਪੇਜ ਤੋਂ ਲਿਖਿਆ ਗਿਆ ਕਿ ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫੋਟੋ ਸਾਂਝੀ ਕੀਤੀ ਹੈ।ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਲੰਧਰ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ ਹੈ ਤੇ ਉਨ੍ਹਾਂ ਦੇ ਹੋਰ ਟਿਕਾਣਿਆਂ ਉਤੇ ਵੀ ਰੇਡ ਕੀਤੀ ਜਾ ਰਹੀ ਹੈ। ਰਮਨ ਅਰੋੜਾ ਉਤੇ ਦੋਸ਼ ਹਨ ਕਿ ਜਲੰਧਰ ਨਗਰ ਨਿਗਮ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਅਤੇ ਮਾਮਲੇ ਨੂੰ ਨਿਪਟਾਉਣ ਲਈ ਮੋਟੀ ਰਕਮ ਵਸੂਲਦਾ ਸੀ।
ਕੁਝ ਸਮਾਂ ਪਹਿਲਾਂ ਸਕਿਉਰਿਟੀ ਵੀ ਲਈ ਗਈ ਸੀ ਵਾਪਸ
ਦੱਸ ਦੇਈਏ ਕਿ ਰਮਨ ਅਰੋੜਾ ਦੇ ਟਿਕਾਣਿਆਂ ਅਤੇ ਘਰ ਉਤੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਮਨ ਦੀ ਸਕਿਓਰਿਟੀ ਵੀ ਵਾਪਸ ਲੈ ਲਈ ਗਈ ਸੀ।
ਟਾਊਨ ਪਲੈਨਰ ਦੀ ਗ੍ਰਿਫਤਾਰੀ ਤੋਂ ਬਾਅਦ ਰਮਨ ਅਰੋੜਾ ਦਾ ਨਾਂ ਵੀ ਆਇਆ ਸੀ ਸਾਹਮਣੇ
ਕੁਝ ਸਮਾਂ ਪਹਿਲਾਂ, ਰਮਨ ਅਰੋੜਾ ਨੂੰ ਪੰਜਾਬ ਵਿਜੀਲੈਂਸ ਟੀਮ ਨੇ ਜਲੰਧਰ ਦੇ ਹਰੀ ਮੰਦਰ ਨੇੜੇ ਹਿਰਾਸਤ ਵਿੱਚ ਲਿਆ। ਵਿਜੀਲੈਂਸ ਅਸ਼ੋਕ ਨਗਰ ਸਥਿਤ ਉਸਦੇ ਘਰ ਦੀ ਜਾਂਚ ਕਰ ਰਹੀ ਹੈ।
ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਸਨ ਅਤੇ ਵਰਤਮਾਨ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਹਾਲ ਹੀ ਵਿੱਚ, ਰਮਨ ਅਰੋੜਾ ਸੁਰਖੀਆਂ ਵਿੱਚ ਆਏ ਹਨ ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਉਸ ਨੇ ਕਿਹਾ ਸੀ ਕਿ ਉਸਨੂੰ ਇਸ ਫੈਸਲੇ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਅਤੇ ਇਸ ਵੇਲੇ ਉਸਦੇ ਕੋਲ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੈ। ਉਸਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ, ਇੱਕ ਵਪਾਰੀ ਨੇ ਲੱਡੂ ਵੀ ਵੰਡੇ ਸੀ।