• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਖਾਲਿਸਤਾਨੀ ਕਹਿ ਸਿੱਖ ਦੀ ਕੁੱਟਮਾਰ ਦੇ ਮਾਮਲੇ 'ਚ SGPC ਨੇ ਲਿਆ ਸਖ਼ਤ ਨੋਟਿਸ,ਕਿਹਾ ਸਿੱਖਾਂ ਖਿਲਾਫ ਵੱਧ ਰਹੀ ਹੈ ਨਫ਼ਰਤ

6/11/2024 4:21:31 PM Gagan Walia     SGPC, notice , beating sikh , Khalistani, said hatred against Sikhs is increasing    ਖਾਲਿਸਤਾਨੀ ਕਹਿ ਸਿੱਖ ਦੀ ਕੁੱਟਮਾਰ ਦੇ ਮਾਮਲੇ 'ਚ SGPC ਨੇ ਲਿਆ ਸਖ਼ਤ ਨੋਟਿਸ,ਕਿਹਾ ਸਿੱਖਾਂ ਖਿਲਾਫ ਵੱਧ ਰਹੀ ਹੈ ਨਫ਼ਰਤ  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਕੈਥਲ ਵਿਖੇ ਇੱਕ ਸਿੱਖ ਦੀ ਨਫ਼ਰਤੀ ਭਾਵਨਾ ਨਾਲ ਕੁੱਟਮਾਰ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਕਰੇ।  ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਲਿਹਾਜਾ ਹਰਿਆਣਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਸੂਬੇ ਅੰਦਰ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। 


— Harjinder Singh Dhami (@SGPCPresident) June 11, 2024

ਸਿੱਖਾਂ ਵਿਰੁੱਧ ਨਫ਼ਰਤੀ ਮਹੌਲ ਸਿਰਜਿਆ ਜਾ ਰਿਹਾ 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਸਿੱਖਾਂ ਵਿਰੁੱਧ ਭਾਰਤ ਦੇਸ਼ ਅੰਦਰ ਲਗਾਤਾਰ ਨਫ਼ਰਤੀ ਮਹੌਲ ਸਿਰਜਿਆ ਜਾ ਰਿਹਾ ਹੈ ਅਤੇ ਵੱਖ-ਵੱਖ ਸੂਬਿਆਂ ’ਚ ਬਿਨਾਂ ਕਿਸੇ ਕਾਰਨ ਹੀ ਸਿੱਖਾਂ ਨੂੰ ਨਿਸ਼ਾਨੇ ’ਤੇ ਲਿਆ ਜਾਂਦਾ ਹੈ। ਸਰਕਾਰਾਂ ਦੀ ਇਹ ਜਿੰਮੇਵਾਰੀ ਹੈ ਕਿ ਦੇਸ਼ ਅੰਦਰ ਹਰ ਵਰਗ, ਹਰ ਧਰਮ ਅਤੇ ਹਰ ਫਿਰਕੇ ਦੇ ਲੋਕਾਂ ਧਾਰਮਿਕ ਅਜ਼ਾਦੀ ਅਤੇ ਹੱਕ ਹਕੂਕਾਂ ਦੀ ਤਰਜਮਾਨੀ ਕਰੇ। ਜਿਹੜੇ ਵੀ ਲੋਕ ਦੇਸ਼ ਦੇ ਸੰਵਿਧਾਨ ਵਿਰੁੱਧ ਜਾ ਕੇ ਨਫ਼ਰਤੀ ਅਤੇ ਫਿਰਕੂ ਮਹੌਲ ਸਿਰਜਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰ ਹੋਵੇ।  

ਕੀ ਹੈ ਪੂਰਾ ਮਾਮਲਾ 

ਹਰਿਆਣਾ ਦੇ ਕੈਥਲ ’ਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ਹੀ ਨਹੀਂ ਕੁੱਟਮਾਰ ਤੋਂ ਪਹਿਲਾਂ ਵਿਅਕਤੀ ਨੂੰ ਖਾਲਿਸਤਾਨੀ ਵੀ ਕਿਹਾ ਗਿਆ।ਹਰਿਆਣਾ ਦੇ ਕੈਥਲ 'ਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੀੜਤ ਨੌਜਵਾਨ ਸੁਖਵਿੰਦਰ ਸਿੰਘ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਸਕੂਟਰ ਉੱਤੇ ਆਏ ਦੋ ਨੌਜਵਾਨ ਉਸ ਨੂੰ ਖਾਲਿਸਤਾਨੀ ਕਹਿਣ ਲੱਗੇ ਤੇ ਘੇਰ ਲਿਆ|

ਇਸ ਤੋਂ ਬਾਅਦ ਵੀ ਸੁਖਵਿੰਦਰ ਸਿੰਘ ਉਨ੍ਹਾਂ ਨੂੰ ਅਣਦੇਖਿਆਂ  ਕਰ ਆਪਣੇ ਘਰ ਜਾਣ ਲੱਗਿਆ ਤਾਂ ਉਹ ਖਾਲਿਸਤਾਨੀ ਕਹਿ ਕੇ ਉਸ ਨੂੰ ਲਗਾਤਾਰ ਉਕਸਾ ਰਹੇ ਸਨ ਜਦੋਂ ਨੌਜਵਾਨ ਨੇ ਇਸ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਇੱਟਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਤੇ ਜਾਨੋਂ  ਮਾਰਨ ਦੀਆਂ ਧਮਕੀਆਂ ਦਿੱਤੀਆਂ।

'SGPC','notice','beating sikh','Khalistani','said hatred against Sikhs is increasing'

Please Comment Here

Similar Post You May Like

  • SGPC को मिल सकता है नया प्रधान

    SGPC को मिल सकता है नया प्रधान , नवंबर में जनरल हाउस रखा गया

  • SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

    SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

  • SGPC ने सहायक हेड ग्रंथी और कर्मचारियों पर लगाया जुर्माना

    SGPC ने सहायक हेड ग्रंथी और कर्मचारियों पर लगाया जुर्माना , श्री अकाल तख्त साहिब पर दी थी टिप्पणी

  • हाईकोर्ट के राम रहीम को बरी करने के फैसले पर SGPC ने जताई आपत्ति

    हाईकोर्ट के राम रहीम को बरी करने के फैसले पर SGPC ने जताई आपत्ति , कहा- बंदी सिंह को अभी तक न्याय नहीं

  • SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या

    SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या , बेटी को भगाने का था शक

Recent Post

  • ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ਼, ਦਿਨ ਵੇਲੇ ਛਾਇਆ ਹਨੇਰਾ, ਤੇਜ਼ ਮੀਂਹ ਦੇ ਨਾਲ ਗੜੇਮਾਰੀ...

  • ਫੜੀ ਗਈ 7 ਮਹੀਨਿਆਂ 'ਚ 25 ਵਿਆਹ ਕਰਵਾਉਣ ਵਾਲੀ ਸ਼ਾਤਿਰ 'ਲੁਟੇਰੀ ਦੁਲਹਨ', ਨਸ਼ੀਲਾ ਪਦਾਰਥ ਖੁਆ ਕੇ ਹੋ ਜਾਂਦੀ ਸੀ ਫਰਾਰ...

  • LPU ਦਾ ਸੈਨਿਕਾਂ ਲਈ 100% ਸਕਾਲਰਸ਼ਿਪ ਦਾ ਐਲਾਨ, ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਮਿਲੇਗਾ ਲਾਭ : ਚਾਂਸਲਰ ਡਾ. ਅਸ਼...

  • BBMB ਨੇ ਛੱਡਿਆ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ, CM ਮਾਨ ਨੇ ਨੰਗਲ ਡੈਮ ਪੁੱਜ ਕੇ ਆਖੀਆਂ ਇਹ ਗੱਲਾਂ...

  • ਜਲੰਧਰ 'ਚ ਮਸ਼ਹੂਰ ਜਵਾਲੀ ਪਕੌੜਿਆਂ ਵਾਲੇ ਨਾਲ ਲੱਖਾਂ ਦੀ ਠੱਗੀ, ਨੌਕਰੀ ਦਿਵਾਉਣ ਬਹਾਨੇ ਲਾ ਗਿਆ ਚੂਨਾ...

  • ਜਲੰਧਰ 'ਚ ਪ੍ਰਾਪਰਟੀ ਖਰੀਦਣਾ ਹੋਇਆ ਮਹਿੰਗਾ, ਕੁਲੈਕਟਰ ਰੇਟਾਂ 'ਚ ਵਾਧਾ...

  • ਭਾਰਤ 'ਚ ਕੋਰੋਨਾ ਫਿਰ ਪਸਾਰਨ ਲੱਗਾ ਪੈਰ ! ACTIVE ਕੇਸਾਂ ਦੀ ਗਿਣਤੀ 257...

  • ਟਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ! ਅੰਮ੍ਰਿਤਸਰ-ਜਲੰਧਰ ਤੋਂ ਚੱਲਣ ਵਾਲੀਆਂ ਇਹ ਰੇਲਗੱਡੀਆਂ ਰੱਦ...

  • ਲੁਧਿਆਣਾ DC ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਲਾਕੇ 'ਚ ਦਹਿਸ਼ਤ...

  • ਪੰਜਾਬ 'ਚ 2 ਦਿਨ ਸਕੂਲ ਕਾਲਜ ਰਹਿਣਗੇ ਬੰਦ, ਛੁੱਟੀਆਂ ਦਾ ਐਲਾਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY