ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਆਰਥਕ ਮਦਦ, ਮਰੀਜ਼ਾਂ ਨੂੰ ਵੰਡੀ ਜ਼ਰੂਰੀ ਸਮੱਗਰੀ
ਉੱਘੇ ਸਮਾਜਸੇਵੀ ਡਾ. ਐਸ. ਪੀ. ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਦੋਆਬਾ ਇਕਾਈ ਨੇ ਹਰ ਮਹੀਨੇ ਦੇ ਤਰ੍ਹਾਂ ਇਸ ਵਾਰ ਵੀ ਲੋੜਵੰਦਾਂ ਨੂੰ ਆਰਥਿਕ ਇਮਦਾਦ ਦੇ ਨਾਲ-ਨਾਲ ਡਾਇਲਸਿਸ ਦੇ ਮਰੀਜ਼ਾਂ ਨੂੰ ਕਿੱਟਾਂ ਅਤੇ ਹੋਰ ਜ਼ਰੂਰੀ ਸਮੱਗਰੀ ਵੰਡੀ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਰਜੋਤ ਸਿੰਘ ਦੇ ਨਾਲ-ਨਾਲ ਮੈਂਬਰ ਆਤਮ ਪ੍ਰਕਾਸ਼ ਸਿੰਘ, ਮਨਮੋਹਨ ਸਿੰਘ, ਰਜਿੰਦਰ ਕੁਮਾਰ, ਗੁਰਵਿੰਦਰ ਸਿੰਘ ਅਤੇ ਕੁਸਮ ਸ਼ਰਮਾ ਮੌਜੂਦ ਸਨ। ਇਸ ਦੇ ਨਾਲ ਹੀ ਨਕੋਦਰ ਟੀਮ ਤੋਂ ਗੁਰਨਾਮ (ਨਕੋਦਰ ਪ੍ਰਧਾਨ), ਸੁਰਿੰਦਰ ਪਾਲ ਸਿੰਘ ਅਤੇ ਬੀ. ਐਸ. ਮਠਾਰੂ ਵੀ ਮੌਜੂਦ ਸਨ।

ਗੁਰਮੀਤ ਸਿੰਘ (ਸਾਬਕਾ ਕੌਂਸਲਰ - ਲੱਧੇਵਾਲੀ) ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਲਗਭਗ 40 ਲੋੜਵੰਦਾਂ ਦੀ ਮਦਦ ਕੀਤੀ ਗਈ। ਆਤਮ ਪ੍ਰਕਾਸ਼ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਇਸ ਨੂੰ ਆਮ ਵਰਤਾਰੇ ਵਿਚ ਵੱਧ ਤੋਂ ਵੱਧ ਲਿਆਉਣ ਦੀ ਅਪੀਲ ਕੀਤੀ।

'sarbat da bhala Charitable trust','dr sp singh obroi','punjab news','punjabi khabristan news'