ਫਗਵਾੜਾ ਦੇ ਹੋਟਲ ਰੇਜੇਂਟਾ ਪੈਲੇਸ ਦੀ ਇਕ ਮਹਿਲਾ ਕਰਮਚਾਰੀ ਨੇ ਆਪਣੇ ਐਮਡੀ 'ਤੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਦਾ ਐਮਡੀ ਬਿਨਾਂ ਆਈਡੀ ਦੇ ਐਨਆਰਆਈਜ਼ ਨੂੰ ਚੈੱਕ ਕਰਨ ਲਈ ਕਹਿ ਰਿਹਾ ਹੈ ਅਤੇ ਇਸ ਲਈ ਉਹ ਪੈਸੇ ਦਾ ਲਾਲਚ ਵੀ ਦੇ ਰਿਹਾ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਔਰਤ ਨੇ ਵੀਡੀਓ 'ਚ ਕਹੀ ਇਹ ਗੱਲ
ਔਰਤ ਨੇ ਵੀਡੀਓ ਵਿੱਚ ਕਿਹਾ ਕਿ ਦੇਖੋ, ਇਹ ਹੈ ਹੋਟਲ ਰੇਜੇਂਟਾ ਪੈਲੇਸ ਦੇ ਐਮਡੀ ਹੈ, ਜੋ ਮੈਨੂੰ ਕਹਿ ਰਹੇ ਹਨ ਕਿ ਉਹ ਮੈਨੂੰ ਥੱਪੜ ਮਾਰਨਗੇ । ਕਿਉਂਕਿ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਹਵਾਲੇ 'ਤੇ ਇੱਕ ਐਨਆਰਆਈ ਦੀ ਜਾਂਚ ਕਰਾਂ। ਉਹ ਵੀ 3800 ਰੁਪਏ ਲਈ । ਤਾਂ ਕਿ ਮੈਂ ਨੌਕਰੀ ਗਵਾ ਦਵਾ , ਮੈਂ ਆਪਣੀ ਇੱਜ਼ਤ ਖਰਾਬ ਕਰਵਾਵਾਂ ਅਤੇ ਪੁਲਿਸ ਦੇ ਚੱਕਰ ਕੱਟਾਂ । ਇਹ ਹਾਲਤ ਹਨ ਸਾਡੇ ਐਮਡੀ ਸਾਹਿਬ ਦੇ ।
ਹੋਟਲ ਵੱਲੋਂ ਨਹੀਂ ਆਇਆ ਕੋਈ ਬਿਆਨ
ਹਾਲਾਂਕਿ ਇਸ ਮਾਮਲੇ ਸਬੰਧੀ ਹੋਟਲ ਰੇਜੈਂਟਾ ਪੈਲੇਸ ਦੇ ਐਮਡੀ ਨਾਲ ਗੱਲ ਕਰਨੀ ਚਾਹੀ, ਪਰ ਸੰਪਰਕ ਨਹੀਂ ਹੋ ਸਕਿਆ। ਜੇਕਰ ਉਹ ਇਸ ਮਾਮਲੇ ਸਬੰਧੀ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਗੱਲ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ।