ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਗੈਂਗ ਦੇ ਸ਼ਾਰਪ ਸ਼ੂਟਰ ਪ੍ਰਦੀਪ ਸਿੰਘ ਨੂੰ ਦਿੱਲੀ ਦੇ ਰੋਹਿਣੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਪੈਸ਼ਲ ਸੈੱਲ ਨੇ ਉਸ ਕੋਲੋਂ ਅਤਿ-ਆਧੁਨਿਕ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।
ਗੈਂਗ ਵਿੱਚ 500 ਤੋਂ ਵੱਧ ਸ਼ਾਰਪ ਸ਼ੂਟਰ ਸ਼ਾਮਲ
ਦਿੱਲੀ ਪੁਲਿਸ ਲੰਬੇ ਸਮੇਂ ਤੋਂ ਪ੍ਰਦੀਪ ਦੀ ਭਾਲ ਕਰ ਰਹੀ ਸੀ। ਉਸ ਖਿਲਾਫ ਪਹਿਲਾਂ ਵੀ ਅਗਵਾ, ਲੁੱਟ-ਖੋਹ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ। ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਦੇ ਚੋਟੀ ਦੇ ਗੈਂਗਸਟਰਾਂ ਵਿੱਚੋਂ ਇੱਕ ਹੈ। ਉਸ ਦੇ ਗਰੋਹ ਵਿੱਚ 500 ਤੋਂ ਵੱਧ ਸ਼ਾਰਪ ਸ਼ੂਟਰ ਸ਼ਾਮਲ ਹਨ। ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਗੈਂਗ ਦਾ ਨੈੱਟਵਰਕ ਦੇਸ਼ ਭਰ ਵਿੱਚ ਫੈਲਿਆ ਹੋਇਆ ਹੈ। ਇਸ ਗਿਰੋਹ ਦਾ ਦਿੱਲੀ ਐਨਸੀਆਰ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਸਭ ਤੋਂ ਵੱਧ ਦਬਦਬਾ ਹੈ। ਫਿਲਹਾਲ ਗੈਂਗ ਦਾ ਸਰਗਨਾ ਲਾਰੈਂਸ ਬਿਸ਼ਨੋਈ ਤਿਹਾੜ ਜੇਲ 'ਚ ਬੰਦ ਹੈ।