ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਪਰ ਮੋਹਾਲੀ 'ਚ ਇਹ ਵਿਆਹ ਸਮਾਗਮ ਦੌਰਾਨ ਫਾਇਰਰਿੰਗ ਦੀ ਘਟਨਾ ਸਾਹਮਣੇ ਆਈ ਹੈ| ਜਿੱਥੇ ਵਿਆਹ 'ਚ ਨੱਚ ਰਹੇ ਵਿਅਕਤੀ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ। ਇਸ ਤੋਂ ਬਾਅਦ ਜਦੋਂ ਉਹ ਆਪਣੀ ਪਿਸਤੌਲ ਆਪਣੀ ਜੇਬ ਵਿੱਚ ਪਾਉਣ ਲੱਗਾ ਤਾਂ ਪਿਸਤੌਲ 'ਚੋਂ ਇੱਕ ਹੋਰ ਗੋਲੀ ਚੱਲ ਗਈ। ਇਸ ਘਟਨਾ ਦਾ ਵਿਡੀਉ ਕਾਫੀ ਵਾਇਰਲ ਹੋ ਰਿਹਾ ਹੈ|
ਹਾਲਾਂਕਿ ਇਹ ਘਟਨਾ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ| ਮੁਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਐਫਆਈਆਰ ਦਰਜ ਕਰ ਲਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਹਵਾਈ ਅੱਡੇ ਦੇ ਨਾਲ ਲੱਗਦੇ ਸੈਣੀ ਮਾਜਰਾ ਦੇ ਸੈਕਟਰ 101 ਦਾ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸਟੇਜ 'ਤੇ ਲਗਭਗ ਤਿੰਨ ਨੌਜਵਾਨ ਨੱਚ ਰਹੇ ਸਨ।
ਉਸ ਵਿਅਕਤੀ ਨੇ ਹਵਾ ਵਿੱਚ ਗੋਲੀ ਚਲਾਈ, ਤਿੰਨ ਹੋਰ ਨੌਜਵਾਨ ਸਟੇਜ 'ਤੇ ਆ ਗਏ ਅਤੇ ਨੱਚਣ ਲੱਗ ਪਏ। ਹਾਲਾਂਕਿ ਇੱਕ ਵਿਅਕਤੀ ਉਸਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਪਰ ਲਗਭਗ ਡੇਢ ਮਿੰਟ ਦੇ ਅੰਦਰ, ਜਦੋਂ ਉਹ ਆਦਮੀ ਆਪਣੀ ਪਿਸਤੌਲ ਆਪਣੀ ਜੇਬ ਵਿੱਚ ਪਾ ਰਿਹਾ ਸੀ, ਤਾਂ ਗਲਤੀ ਨਾਲ ਟਰਿੱਗਰ ਦਬਾ ਦਿੱਤਾ ਅਤੇ ਗੋਲੀ ਚੱਲ ਗਈ। ਹਾਲਾਂਕਿ, ਸਾਰੇ ਸੁਰੱਖਿਅਤ ਰਹੇ ਕਿਉਂਕਿ ਗੋਲੀ ਡੀਜੇ ਸਿਸਟਮ 'ਤੇ ਲੱਗਣ ਨਾਲ ਕੋਈ ਨੁਕਸਾਨ ਨਹੀਂ ਹੋਇਆ। ਪਰ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ। ਹਾਲਾਂਕਿ ਸਰਕਾਰ ਨੇ ਸਮਾਗਮਾਂ ਦੌਰਾਨ ਹਥਿਆਰ ਲੈ ਕੇ ਚੱਲਣ ਜਾਂ ਹਵਾ ਵਿੱਚ ਫਾਇਰਿੰਗ ਕਰਨ ’ਤੇ ਪਾਬੰਦੀ ਲਗਾਈ ਹੈ