ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਧਰਮ ਦੇ ਉੱਘੇ ਆਗੂ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਦੀ ਅਪੀਲ ਕੀਤੀ ਹੈ। ਅਕਾਲੀ ਪ੍ਰਧਾਨ ਨੇ ਕਿਹਾ ਕਿ ਇਹ ਸਨਮਾਨ ਪਹਿਲਾਂ ਹੀ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਇਸ ਗਲਤੀ ਨੂੰ ਸੁਧਾਰ ਕੇ ਮਾਸਟਰ ਜੀ ਨੂੰ ਦੇਸ਼ ਦਾ ਸਰਵਉੱਚ ਸਨਮਾਨ ਦੇਣਾ ਚਾਹੀਦਾ ਹੈ।
ਮੈਂ ਸਾਰੇ ਪੰਜਾਬੀਆਂ ਅਤੇ ਸਿੱਖਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਮਹਾਨ ਬਜ਼ੁਰਗ ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਪੁਰਸਕਾਰ ਦੇਣ। ਤਾਰਾ ਸਿੰਘ ਜੀ ਦਾ ਸਾਡੀ ਆਜ਼ਾਦੀ ਅਤੇ ਭਾਰਤ ਵਿਚ ਪੱਛਮੀ ਪੰਜਾਬ (ਅਜੋਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ) ਨੂੰ ਬਰਕਰਾਰ ਰੱਖਣ ਵਿਚ ਯੋਗਦਾਨ ਵਿਲੱਖਣ ਤੌਰ 'ਤੇ ਨਿਰਣਾਇਕ ਹੈ।
ਉਹ ਵੰਡ ਤੋਂ ਠੀਕ ਪਹਿਲਾਂ ਦੇ ਦਿਨਾਂ ਵਿੱਚ ਦਿੱਲੀ ਤੱਕ ਦੇ ਖੇਤਰਾਂ ਨੂੰ ਭਾਰਤ ਦੇ ਹਿੱਸੇ ਵਜੋਂ ਰੱਖਣ ਲਈ ਇਕੱਲੇ ਲੜੇ। ਉਨ੍ਹਾਂ ਦੇ ਨਿਡਰ ਅਤੇ ਸਫਲ ਸੰਘਰਸ਼ ਤੋਂ ਬਿਨਾਂ, ਕਸ਼ਮੀਰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਬਣ ਸਕਦਾ ਸੀ, ਕਿਉਂਕਿ ਦੇਸ਼ ਨਾਲ ਇਸ ਦਾ ਇੱਕੋ ਇੱਕ ਸਬੰਧ ਟੁੱਟ ਗਿਆ ਹੁੰਦਾ।
ਦੋ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਭਾਰਤ ਰਤਨ ਮਿਲੇਗਾ
ਭਾਰਤ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨੂੰ ਵੀ ਭਾਰਤ ਰਤਨ ਮਿਲੇਗਾ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਚੁੱਕੇ ਹਨ।