ਪੰਜਾਬ ਦੇ 9 ਪੁਲਸ ਅਧਿਕਾਰੀਆਂ ਦੀ TRANSFER, ਸਵਪਨ ਸ਼ਰਮਾ ਨੂੰ ਮੁੜ ਜਲੰਧਰ ਦਾ CP ਲਾਇਆ, ਦੇਖੋ LIST
ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਜਲੰਧਰ ਦੇ ਪੁਲਸ ਕਮਿਸ਼ਨਰ ਰਾਹੁਲ ਐੱਸ. ਦੀ ਬਦਲੀ ਕਰ ਦਿੱਤੀ ਗਈ ਹੈ। ਇੱਕ ਵਾਰ ਫਿਰ ਸਵਪਨ ਸ਼ਰਮਾ ਨੂੰ ਜਲੰਧਰ ਦਾ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। ਚੋਣਾਂ ਤੋਂ ਪਹਿਲਾਂ ਸਵਪਨ ਸ਼ਰਮਾ ਜਲੰਧਰ ਦੇ ਪੁਲਸ ਕਮਿਸ਼ਨਰ ਸਨ। ਲੁਧਿਆਣਾ ਵਿੱਚ ਵੀ ਕੁਲਦੀਪ ਚਾਹਲ ਨੂੰ ਮੁੜ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਕਾਂਗੜਾ ਵਿੱਚ ਹੋਇਆ ਸੀ ਸਵਪਨ ਸ਼ਰਮਾ ਦਾ ਜਨਮ
ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀ ਸਵਪਨ ਸ਼ਰਮਾ ਇੱਕ ਵਾਰ ਫਿਰ ਜਲੰਧਰ ਦੇ ਪੁਲਸ ਕਮਿਸ਼ਨਰ ਬਣੇ ਹਨ। ਸਵਪਨ ਸ਼ਰਮਾ ਦਾ ਜਨਮ 10 ਅਕਤੂਬਰ 1980 ਨੂੰ ਕਾਂਗੜਾ ਜ਼ਿਲ੍ਹੇ ਦੇ ਪਿੰਡ ਧੋਗ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹੇਸ਼ ਚੰਦਰ ਸ਼ਰਮਾ ਫੌਜ ਵਿੱਚ ਕਰਨਲ ਸਨ। ਮਾਂ ਵੀਨਾ ਸ਼ਰਮਾ ਘਰੇਲੂ ਔਰਤ ਹਨ।
2009 ਵਿੱਚ UPSC ਦੀ ਪ੍ਰੀਖਿਆ ਪਾਸ ਕੀਤੀ
ਗਿਆਨੀ ਜ਼ੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ, ਬਠਿੰਡਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਸਵਪਨ ਸ਼ਰਮਾ ਨੇ 2008 ਵਿੱਚ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਪਹਿਲੀ ਨਿਯੁਕਤੀ ਸ਼ਿਮਲਾ ਦੇ ਚੌਪਾਲ ਵਿੱਚ ਬਲਾਕ ਵਿਕਾਸ ਅਫਸਰ ਵਜੋਂ ਹੋਈ ਸੀ। ਹਿਮਾਚਲ ਵਿੱਚ 9 ਮਹੀਨੇ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਸਵਪਨ ਸ਼ਰਮਾ ਨੇ 2009 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ।
ਸੀ ਐਮ ਦੀ ਸੁਰੱਖਿਆ ਵਿਚ ਤਾਇਨਾਤੀ
ਭਾਰਤੀ ਪੁਲਿਸ ਸੇਵਾ (ਆਈਪੀਐਸ) ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਸਵਪਨ ਸ਼ਰਮਾ ਨੇ ਪੰਜਾਬ ਕਾਡਰ ਦੀ ਚੋਣ ਕੀਤੀ। ਟਰੇਨਿੰਗ ਤੋਂ ਬਾਅਦ ਉਹ ਰਾਜਪੁਰਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਤਾਇਨਾਤ ਰਹੇ। ਉਹ ਦਸ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਰਹੇ।
ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਉਨ੍ਹਾਂ ਧੋਖਾਧੜੀ ਦੇ ਮਾਮਲਿਆਂ ਦੀ ਜਾਂਚ ਕੀਤੀ। ਕਈ ਗੁੰਝਲਦਾਰ ਕੇਸ ਹੱਲ ਕੀਤੇ। ਉਹ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਤਾਇਨਾਤ ਸਨ। ਉਹ ਦੋ ਵਾਰ ਏਆਈਜੀ ਕਾਊਂਟਰ ਇੰਟੈਲੀਜੈਂਸ ਵਜੋਂ ਤਾਇਨਾਤ ਰਹੇ, ਜਿਸ ਵਿਚ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ।
ਡਿਸਕ ਅਵਾਰਡ ਨਾਲ 4 ਵਾਰ ਸਨਮਾਨਤ ਕੀਤਾ ਗਿਆ
ਫਾਜ਼ਿਲਕਾ, ਬਠਿੰਡਾ, ਰੋਪੜ, ਸੰਗਰੂਰ, ਜਲੰਧਰ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਰਹਿੰਦਿਆਂ ਉਨ੍ਹਾਂ ਨੇ ਸ਼ਰਾਬ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਚਲਾਈ। ਗੈਂਗਸਟਰਾਂ ਖ਼ਿਲਾਫ਼ ਉਨ੍ਹਾਂ ਦੀ ਸਖ਼ਤੀ ਵੀ ਚਰਚਾ ਦਾ ਵਿਸ਼ਾ ਬਣੀ।
ਪੰਜਾਬ ਪੁਲਸ ਦੇ ਡੀਜੀਪੀ ਨੇ ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਲਈ 4 ਵਾਰ ਡਿਸਕ ਐਵਾਰਡ ਨਾਲ ਸਨਮਾਨਤ ਕੀਤਾ। 24 ਜਨਵਰੀ 2023 ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਡੀਆਈਜੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ।
'Swapan Sharma','Jalandhar Police Commissioner','Police Officers Transfer','Transfer of Police Officers',''