ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ। ਚੈਂਪੀਅਨਜ਼ ਟਰਾਫੀ ਲਈ ਟੀਮ ਵਿੱਚ 4 ਆਲਰਾਊਂਡਰਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੱਟ ਤੋਂ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਸਾਲ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ ਹਨ। ਕੁਲਦੀਪ ਯਾਦਵ ਵੀ ਸੱਟ ਤੋਂ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ ਹਨ।
ਇਨ੍ਹਾਂ ਖਿਡਾਰੀਆਂ ਨੂੰ ਟੀਮ ਵਿੱਚ ਮਿਲਿਆ ਮੌਕਾ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ।
ਭਾਰਤ ਇਨ੍ਹਾਂ ਟੀਮਾਂ ਨਾਲ ਖੇਡੇਗਾ ਮੈਚ
ਭਾਰਤ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਵਿੱਚ ਹੈ। ਜਿੱਥੇ ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ ਵਰਗੀਆਂ ਟੀਮਾਂ ਉਸ ਦੇ ਨਾਲ ਹਨ। ਹਰੇਕ ਟੀਮ ਇੱਕ-ਇੱਕ ਮੈਚ ਖੇਡੇਗੀ ਅਤੇ ਸਭ ਤੋਂ ਵੱਧ ਅੰਕਾਂ ਵਾਲੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰੇਗੀ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ ਪਰ ਭਾਰਤ ਆਪਣਾ ਮੈਚ ਯੂਏਈ ਵਿੱਚ ਖੇਡੇਗਾ।
ਜਾਣੋ ਕੀ ਹੈ ਟੀਮ ਇੰਡੀਆ ਦਾ ਸ਼ਡਿਊਲ
ਭਾਰਤ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਖੇਡੇਗਾ। ਦੂਜਾ ਮੈਚ 23 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਖੇਡਿਆ ਜਾਵੇਗਾ। ਜਦੋਂ ਕਿ ਲੀਗ ਦਾ ਤੀਜਾ ਅਤੇ ਆਖਰੀ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਵਿਰੁੱਧ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਅਤੇ ਦੂਜਾ 5 ਮਾਰਚ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ 9 ਮਾਰਚ ਨੂੰ ਖੇਡਿਆ ਜਾਵੇਗਾ।