ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੁਪਹਿਰ 2:30 ਵਜੇ ਸੰਸਦ ਵਿੱਚ ਆਰਥਿਕ ਸਰਵੇਖਣ ਅਤੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇੱਕ ਸਾਲ ਦੇ ਕੰਮ ਦੀ ਸਮੀਖਿਆ ਕਰੇਗੀ ਅਤੇ ਹੋਰ ਯੋਜਨਾਵਾਂ ਦੇਵੇਗੀ। ਇਸ ਦੇ ਨਾਲ ਹੀ ਭਲਕੇ ਉਹ ਆਮ ਬਜਟ ਪੇਸ਼ ਕਰੇਗੀ।
ਇਸ ਵਾਰ ਮਾਨਸੂਨ ਸੈਸ਼ਨ 12 ਅਗਸਤ ਤੱਕ ਚੱਲੇਗਾ। ਇਸ ਦੌਰਾਨ ਸਰਕਾਰ ਕੁਝ ਵਿਧਾਨਕ ਕੰਮ ਵੀ ਸੰਭਾਲੇਗੀ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ ਛੇ ਬਿੱਲ ਪਾਸ ਕੀਤੇ ਜਾ ਸਕਦੇ ਹਨ। ਦੂਜੇ ਪਾਸੇ ਵਿਰੋਧੀ ਧਿਰ ਲੋਕ ਸਭਾ ‘ਚ ਡਿਪਟੀ ਸਪੀਕਰ ਦੀ ਨਿਯੁਕਤੀ, ਨੀਟ ਯੂਜੀ ਪੇਪਰ ਲੀਕ, ਕੰਵਰ ਯਾਤਰਾ ‘ਚ ਦੁਕਾਨਦਾਰਾਂ ਦੇ ਨਾਂ ਲਿਖਣ ਦੇ ਹੁਕਮ ਵਰਗੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।
ਇਹ 6 ਵੱਡੇ ਬਿੱਲ ਕੀਤੇ ਜਾਣਗੇ ਪੇਸ਼
ਵਿੱਤ ਬਿੱਲ, 2024
ਆਫ਼ਤ ਪ੍ਰਬੰਧਨ (ਸੋਧ) ਬਿੱਲ, 2024
ਬਾਇਲਰ ਬਿੱਲ, 2024
ਭਾਰਤੀ ਹਵਾਈ ਜਹਾਜ਼ ਬਿੱਲ 2024
ਕੌਫੀ ਪ੍ਰੋਤਸਾਹਨ ਅਤੇ ਵਿਕਾਸ ਬਿੱਲ, 2024
ਰਬੜ ਪ੍ਰੋਤਸਾਹਨ ਅਤੇ ਵਿਕਾਸ ਬਿੱਲ, 2024
ਮਾਨਸੂਨ ਸੈਸ਼ਨ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ
ਸੰਸਦ ਦੇ ਮਾਨਸੂਨ ਸੈਸ਼ਨ ਅਤੇ ਬਜਟ ਤੋਂ ਪਹਿਲਾਂ ਐਤਵਾਰ ਨੂੰ ਸੰਸਦ ਭਵਨ 'ਚ ਸਰਬ ਪਾਰਟੀ ਮੀਟਿੰਗ ਹੋਈ , ਜਿਸ ‘ਚ 44 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਰਾਜਨਾਥ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਭਾਜਪਾ ਸਮੇਤ 44 ਪਾਰਟੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕਾਂਗਰਸ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ। ਇਸ ਦੇ ਨਾਲ ਹੀ JDU, BJD ਅਤੇ VASR ਕਾਂਗਰਸ ਨੇ ਵਿਸ਼ੇਸ਼ ਦਰਜੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਪਾ ਅਤੇ ਏਆਈਐਮਆਈਐਮ ਨੇ ਯੂਪੀ ਕਾਂਵੜ ਯਾਤਰਾ ਰੂਟ 'ਤੇ ਦੁਕਾਨਾਂ 'ਤੇ ਨੇਮ ਪਲੇਟਾਂ ਲਗਾਉਣ ਦਾ ਮੁੱਦਾ ਉਠਾਇਆ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੇ ਸਰਬ ਪਾਰਟੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ।