ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੀ ਪਹਿਲੀ ਵੰਦੇ ਮੈਟਰੋ ਨੂੰ ਹਰੀ ਝੰਡੀ ਦਿਖਾਉਣਗੇ। ਅਹਿਮਦਾਬਾਦ 'ਚ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਅੱਜ ਪੀਐਮ ਮੋਦੀ ਗੁਜਰਾਤ ਨੂੰ 8000 ਕਰੋੜ ਰੁਪਏ ਦਾ ਤੋਹਫ਼ਾ ਦੇਣਗੇ ਅਤੇ ਅਹਿਮਦਾਬਾਦ 'ਚ ਛੇ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇਣਗੇ। ਇਸ ਤੋਂ ਇਲਾਵਾ ਪੀਐਮ ਮੋਦੀ ਅਹਿਮਦਾਬਾਦ 'ਚ 30 ਮੈਗਾਵਾਟ ਦੇ ਸੋਲਰ ਸਿਸਟਮ ਦਾ ਉਦਘਾਟਨ ਕਰਨਗੇ।
ਇਨ੍ਹਾਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ
ਨਾਗਪੁਰ ਤੋਂ ਸਿਕੰਦਰਾਬਾਦ
ਕੋਲਹਾਪੁਰ ਤੋਂ ਪੁਣੇ
ਆਗਰਾ ਕੈਂਟ ਤੋਂ ਬਨਾਰਸ
ਦੁਰਗ ਤੋਂ ਵਿਸ਼ਾਖਾਪਟਨਮ
ਪੁਣੇ ਤੋਂ ਹੁਬਲੀ
ਵਾਰਾਣਸੀ ਤੋਂ ਦਿੱਲੀ
ਯਾਤਰੀ ਇਸ ਦਿਨ ਤੋਂ ਕਰਨਗੇ ਯਾਤਰਾ
ਜਾਣਕਾਰੀ ਮੁਤਾਬਕ ਯਾਤਰੀਆਂ ਲਈ ਵੰਦੇ ਭਾਰਤ ਮੈਟਰੋ ਸੇਵਾ ਮੰਗਲਵਾਰ 17 ਸਤੰਬਰ ਤੋਂ ਸ਼ੁਰੂ ਹੋਵੇਗੀ। ਜਿਸ ਦਾ ਪੂਰਾ ਕਿਰਾਇਆ 455 ਰੁਪਏ ਹੋਵੇਗਾ। ਰੇਲਵੇ ਮੰਤਰਾਲੇ ਮੁਤਾਬਕ ਵੰਦੇ ਮੈਟਰੋ ਟਰੇਨ 'ਚ 12 ਕੋਚ ਲਗਾਏ ਗਏ ਹਨ, ਜਿਨ੍ਹਾਂ 'ਚ ਕਰੀਬ 1150 ਯਾਤਰੀਆਂ ਦੇ ਬੈਠਣ ਦੀ ਸੁਵਿਧਾ ਹੋਵੇਗੀ।
ਜਾਣੋ ਕੀ ਹੋਵੇਗਾ ਟਰੇਨ ਦਾ ਰੂਟ
ਮੈਟਰੋ ਟਰੇਨ ਰਸਤੇ 'ਚ 9 ਸਟੇਸ਼ਨਾਂ 'ਤੇ ਔਸਤਨ 2 ਮਿੰਟ ਰੁਕ ਕੇ ਯਾਤਰਾ ਪੂਰੀ ਕਰੇਗੀ। ਇਸ ਦੇ ਨਾਲ ਹੀ ਇਹ ਟਰੇਨ ਹਫ਼ਤੇ 'ਚ 6 ਦਿਨ ਚੱਲੇਗੀ। ਹਰ ਐਤਵਾਰ ਨੂੰ ਭੁਜ ਤੋਂ ਇਸਦੀ ਸੇਵਾ ਉਪਲਬਧ ਨਹੀਂ ਹੋਵੇਗੀ ਜਦਕਿ ਅਹਿਮਦਾਬਾਦ ਤੋਂ ਇਸ ਦੀ ਸੇਵਾ ਸ਼ਨੀਵਾਰ ਨੂੰ ਉਪਲਬਧ ਨਹੀਂ ਹੋਵੇਗੀ। ਰਸਤੇ ਵਿੱਚ, ਇਹ ਟਰੇਨ ਅੰਜਾਰ, ਗਾਂਧੀ ਧਾਮ, ਭਚਾਊ, ਸਮਖਿਆਲੀ, ਹਲਵਦ, ਧਰਾਂਗਧਰਾ, ਵੀਰਮਗਾਮ, ਚੰਦਲੋਦੀਆ ਅਤੇ ਸਾਬਰਮਤੀ ਸਟੇਸ਼ਨਾਂ 'ਤੇ ਰੁਕੇਗੀ।
ਵੰਦੇ ਭਾਰਤ ਮੈਟਰੋ ਦੀ ਸਪੀਡ
ਵੰਦੇ ਮੈਟਰੋ ਮੈਟਰੋ ਇੱਕ ਅਰਧ-ਹਾਈ ਸਪੀਡ ਟਰੇਨ ਹੈ। ਭਾਰਤੀ ਰੇਲਵੇ ਦਾ ਦਾਅਵਾ ਹੈ ਕਿ ਨਵੀਂ ਵੰਦੇ ਭਾਰਤ ਮੈਟਰੋ ਟਰੇਨ 360 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟੇ 45 ਮਿੰਟ ਵਿੱਚ ਪੂਰਾ ਕਰੇਗੀ। ਟਰੇਨ ਦੀ ਟਾਪ ਸਪੀਡ 110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।