ਪੰਜਾਬ, ਉੱਤਰ ਪ੍ਰਦੇਸ਼ ਅਤੇ ਕੇਰਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਹੁਣ 13 ਨਵੰਬਰ ਦੀ ਬਜਾਏ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 23 ਨਵੰਬਰ ਨੂੰ ਹੀ ਆਉਣਗੇ।
18 ਨਵੰਬਰ ਤੱਕ ਪ੍ਰਚਾਰ ਕੀਤਾ ਜਾ ਸਕਦੈ
ਚੋਣ ਕਮਿਸ਼ਨ ਮੁਤਾਬਕ ਵੱਖ-ਵੱਖ ਤਿਉਹਾਰਾਂ ਕਾਰਨ ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਦੀ ਤਰੀਕ ਬਦਲੀ ਗਈ ਹੈ। ਦੱਸ ਦੇਈਏ ਕਿ ਹੁਣ ਉਮੀਦਵਾਰ 18 ਨਵੰਬਰ ਤੱਕ ਚੋਣ ਪ੍ਰਚਾਰ ਕਰ ਸਕਣਗੇ।
ਕੁੱਲ 14 ਸੀਟਾਂ 'ਤੇ ਹੋਵੇਗੀ ਵੋਟਿੰਗ
ਹੁਣ 20 ਨਵੰਬਰ ਨੂੰ ਉੱਤਰ ਪ੍ਰਦੇਸ਼ ਦੀਆਂ 9, ਪੰਜਾਬ ਦੀਆਂ 4 ਅਤੇ ਕੇਰਲ ਦੀ 1 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਸੂਬਿਆਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਮੰਗ 'ਤੇ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ।
ਕਾਂਗਰਸ, ਭਾਜਪਾ, ਬਸਪਾ, ਆਰਐਲਡੀ ਅਤੇ ਹੋਰ ਰਾਸ਼ਟਰੀ ਅਤੇ ਰਾਜ ਪੱਧਰੀ ਪਾਰਟੀਆਂ ਦੀ ਬੇਨਤੀ 'ਤੇ ਅਤੇ ਘੱਟ ਮਤਦਾਨ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਨ ਲਈ, ਚੋਣ ਕਮਿਸ਼ਨ ਨੇ ਨਵੰਬਰ ਤੋਂ ਤਿੰਨ ਰਾਜਾਂ ਕੇਰਲਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਿਆਂ ਲਈ ਉਪ ਚੋਣਾਂ ਦਾ ਸਮਾਂ ਬਦਲਿਆ ਹੈ।
ਪੰਜਾਬ ਦੀਆਂ ਇਹ 4 ਸੀਟਾਂ ਸ਼ਾਮਲ ਹਨ
-ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ