ਜਲੰਧਰ ਵਿਚ ਸਵੀਟੀ ਜੂਸ ਬਾਰ 'ਚੋਂ ਤਿੰਨ ਲੁਟੇਰੇ 15,000 ਤੋਂ 20,000 ਰੁਪਏ ਅਤੇ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਏ। ਦੇਰ ਰਾਤ ਲੁਟੇਰਿਆਂ ਨੇ ਪਿਸਤੌਲ ਅਤੇ ਗੰਡਾਸੇ ਦੇ ਦਮ ਉਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੰਡਾਸੇ ਅਤੇ ਪਿਸਤੌਲ ਦੀ ਨੋਕ 'ਤੇ ਲੁੱਟ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਨਮੋਲ ਨੇ ਦੱਸਿਆ ਕਿ ਉਹ ਖਾਣਾ ਖਾ ਰਿਹਾ ਸੀ। ਇਸ ਦੌਰਾਨ 3 ਵਿਅਕਤੀ ਐਕਟਿਵਾ 'ਤੇ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਇੱਕ ਕੋਲ ਪਿਸਤੌਲ ਅਤੇ ਦੂਜੇ ਕੋਲ ਗੰਡਾਸਾ ਸੀ। ਇਸ ਤੋਂ ਬਾਅਦ ਉਸ ਨੂੰ ਧਮਕੀਆਂ ਦੇਣ ਲੱਗ ਪਏ। ਅਨਮੋਲ ਨੇ ਦੱਸਿਆ ਕਿ ਹਮਲਾਵਰ ਤਿਜੌਰੀ ਦੀਆਂ ਚਾਬੀਆਂ ਮੰਗਣ ਲੱਗੇ। ਅਨਮੋਲ ਨੇ ਦੱਸਿਆ ਕਿ ਜਦੋਂ ਉਸ ਨੇ ਚਾਬੀਆਂ ਨਹੀਂ ਦਿੱਤੀਆਂ ਤਾਂ ਹਮਲਾਵਰਾਂ ਨੇ ਉਸ 'ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਪਿਸਤੌਲ ਦੇ ਬੱਟ ਨਾਲ ਸਿਰ 'ਤੇ ਵਾਰ ਕਰ ਦਿੱਤਾ।
ਲੁਟੇਰੇ 3 ਤੋਲੇ ਸੋਨੇ ਦਾ ਕੜਾ ਲੈ ਕੇ ਫਰਾਰ
ਜਿਸ ਤੋਂ ਬਾਅਦ ਉਸ ਤੋਂ ਚਾਬੀ ਲੈ ਲਈ ਅਤੇ ਤਿਜੌਰੀ 'ਚੋਂ 15 ਤੋਂ 20 ਹਜ਼ਾਰ ਰੁਪਏ ਅਤੇ 3 ਤੋਲੇ ਸੋਨੇ ਦਾ ਕੜਾ ਲੈ ਕੇ ਭੱਜ ਗਏ। ਪੀੜਤ ਨੇ ਦੱਸਿਆ ਕਿ ਉਸ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਉਸ ਨੂੰ ਧੱਕਾ ਦੇ ਕੇ ਭੱਜ ਗਏ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕੋਲ ਪਿਸਤੌਲ ਅਤੇ ਦੂਜੇ ਕੋਲ ਗੰਡਾਸਾ ਸੀ। ਇਸ ਦੌਰਾਨ ਦੋ ਵਿਅਕਤੀ ਦੁਕਾਨ ਅੰਦਰ ਆਏ ਜਦਕਿ ਇੱਕ ਐਕਟਿਵਾ 'ਤੇ ਬੈਠਾ ਸੀ।
ਪੁਲਿਸ ਜਾਂਚ ਵਿੱਚ ਜੁਟੀ
ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਮਲਾਵਰ ਦੁਕਾਨ ਮਾਲਕ 'ਤੇ ਹਮਲਾ ਕਰਕੇ ਪੈਸੇ ਅਤੇ ਸੋਨੇ ਦਾ ਕੜਾ ਲੈ ਕੇ ਭੱਜ ਗਏ। ਪੀੜਤ ਨੇ ਦੱਸਿਆ ਕਿ ਹਮਲਾਵਰ ਕਾਲੇ ਰੰਗ ਦੀ ਬਿਨਾਂ ਨੰਬਰੀ ਐਕਟਿਵਾ 'ਤੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।