ਜਲੰਧਰ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦੇ ਭਤੀਜੇ ਦਾ 7 ਤੋਂ 8 ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਵਾਰਡ ਨੰਬਰ 66 ਵਿੱਚ ਖੁੱਲ੍ਹੇਆਮ ਸ਼ਰਾਬ ਦੀ ਸਪਲਾਈ ਨੂੰ ਲੈ ਕੇ ਦੇਰ ਰਾਤ ਭਾਰੀ ਹੰਗਾਮਾ ਹੋਇਆ। ਗੌਰਵ ਅਰੋੜਾ ਨੇ ਇੱਕ ਵੀਡੀਓ ਬਣਾ ਕੇ ਦੋਸ਼ ਲਾਇਆ ਹੈ ਕਿ ਸ਼ਰਾਬ ਦੀਆਂ ਗੱਡੀਆਂ 'ਚੋ ਖੁੱਲ੍ਹੇਆਮ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ।
ਡਰਾਈਵਰ ਨੇ ਨੀਲਕੰਠ ਪਰਿਵਾਰ ਦਾ ਲਿਆ ਨਾਮ - ਗੌਰਵ ਅਰੋੜਾ
ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕਾਰ ਦੀਆਂ ਚਾਬੀਆਂ ਕੱਢ ਕੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਡਰਾਈਵਰ ਨੇ ਨੀਲਕੰਠ ਪਰਿਵਾਰ ਦਾ ਨਾਂ ਲਿਆ। ਇਸ ਦੌਰਾਨ ਗੌਰਵ ਅਰੋੜਾ ਨੇ ਸ਼ਰਾਬ ਨਾਲ ਭਰੀ ਗੱਡੀ ਅਤੇ ਉਕਤ ਵਿਅਕਤੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਗੱਡੀ ਦੀਆਂ ਚਾਬੀਆਂ ਆਪਣੇ ਕੋਲ ਰੱਖ ਲਈਆਂ। ਉਧਰ, ਦੂਜੇ ਪਾਸੇ ਉਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਠੇਕੇ 'ਤੇ ਸ਼ਰਾਬ ਸਪਲਾਈ ਕਰਨ ਜਾ ਰਿਹਾ ਸੀ।
ਗੌਰਵ ਅਰੋੜਾ ਨੇ ਕੁੱਟਮਾਰ ਦੇ ਦੋਸ਼ ਲਗਾਏ
ਡਰਾਈਵਰ ਨਵਾਂ ਭਰਤੀ ਹੋਇਆ ਸੀ ਜਿਸ ਕਾਰਨ ਉਹ ਇਲਾਕੇ ਦੀਆਂ ਗਲੀਆਂ ਵਿੱਚੋਂ ਲੰਘ ਰਿਹਾ ਸੀ। ਪਰ ਗੱਡੀ ਨੂੰ ਜ਼ਬਰਦਸਤੀ ਰੋਕ ਲਿਆ ਗਿਆ। ਇਸ ਦੌਰਾਨ ਦੇਰ ਰਾਤ ਉਥੇ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਗੌਰਵ ਨੇ ਉਸ ਨਾਲ ਧੱਕਾ ਕਰਨ ਦਾ ਦੋਸ਼ ਲਾਇਆ। ਜਦਕਿ ਗੌਰਵ ਅਰੋੜਾ ਦਾ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਥੱਪੜ ਮਾਰਿਆ ਗਿਆ। ਜਿਸ ਕਾਰਨ ਉਸ ਨੇ ਥਾਣਾ 2 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਇਸ ਮਾਮਲੇ ਸਬੰਧੀ ਕਾਂਗਰਸੀ ਉਮੀਦਵਾਰ ਬੰਟੀ ਨੀਲਕੰਠ ਨੇ ਕਿਹਾ ਕਿ ਉਹ ਵੋਟਾਂ ਪਾਉਣ ਲਈ ਲੋਕਾਂ ਨੂੰ ਮਿਲ ਰਹੇ ਹਨ। ਇਸ ਦੌਰਾਨ ਗੌਰਵ ਨੇ ਵੀਡੀਓ ਬਣਾ ਕੇ ਕਹਿਣ ਲੱਗਾ ਕਿ ਨੀਲਕੰਠ ਪਰਿਵਾਰ ਦੀ ਸ਼ਰਾਬ ਦੀ ਗੱਡੀ ਫੜੀ ਹੈ | ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਨੀਲਕੰਠ ਨੇ ਕਿਹਾ ਕਿ ਮੈਂ ਗੌਰਵ ਦੇ ਹੱਥੋਂ ਉਸਦਾ ਫ਼ੋਨ ਪਿਛੇ ਕੀਤਾ ਸੀ ਕਿ ਉਹ ਵੀਡੀਓ ਬਣਾ ਰਿਹਾ ਸੀ।
ਡਰਾਈਵਰ ਨੇ ਪੁਲਸ ਨੂੰ ਸ਼ਰਾਬ ਦੇ ਕਾਗਜ਼ ਦਿਖਾਏ
ਇਸ ਤੋਂ ਬਾਅਦ ਗੌਰਵ ਅਰੋੜਾ ਨੇ ਘਟਨਾ ਵਾਲੀ ਥਾਂ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦਕਿ ਬੰਟੀ ਨੇ ਗੌਰਵ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਬੰਟੀ ਨੇ ਦੱਸਿਆ ਕਿ ਉਕਤ ਗੱਡੀ ਦੇ ਡਰਾਈਵਰ ਨੇ ਪੁਲਿਸ ਨੂੰ ਸ਼ਰਾਬ ਦੇ ਕਾਗਜ਼ ਵੀ ਦਿਖਾ ਦਿੱਤੇ ਸਨ, ਜਿਸ ਤੋਂ ਬਾਅਦ ਡਰਾਈਵਰ ਵੀ ਉਥੋਂ ਚਲਾ ਗਿਆ ਸੀ|