ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਨੰਗਲ ਵਿੱਚ ਅੱਜ ਬਿਜਲੀ ਦਾ ਕੱਟ ਲੱਗਣ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਨੰਗਲ ਸਬ-ਡਿਵੀਜ਼ਨ ਅਧੀਨ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਇਹ ਪਾਵਰਕੱਟ 11 KV ਗੋਹਲਣੀ ਫੀਡਰ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ ਕੀਤਾ ਜਾ ਰਿਹਾ ਹੈ।
ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ
ਇਸ ਸਮੇਂ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ, ਜਿਸ ਦੌਰਾਨ ਮੋਜੋਵਾਲ, ਛੋਟੇਵਾਲ, ਸਹਿਜੋਵਾਲ, ਹਾਜੀਪੁਰ, ਦਯਾਪੁਰ, ਮਾਜਰੀ, ਭਾਲਦੀ, ਭੱਟੋ, ਗੋਹਲਣੀ, ਬੇਲਾ ਧਿਆਨੀ, ਕੁਲਗਰਾਂ, ਸੰਗਤਪੁਰ, ਸੁਖਸਾਲ ਅਤੇ ਸੂਰੇਵਾਲ ਖੇਤਰ ਪ੍ਰਭਾਵਤ ਹੋਣਗੇ।