ਪੰਜਾਬ ਦੇ ਫਾਜ਼ਿਲਕਾ 'ਚ ਭਲਕੇ ਬਿਜਲੀ ਕੱਟ ਲੱਗੇਗਾ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ 11 ਕੇਵੀ ਅਬੋਹਰ ਫੀਡਰ ਅਤੇ 11 ਕੇਵੀ ਬਸਤੀ ਹਜ਼ੂਰ ਸਿੰਘ ਫੀਡਰ 'ਤੇ ਜ਼ਰੂਰੀ ਰੱਖ-ਰਖਾਅ ਕਾਰਨ 13 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਲੰਮਾ ਕੱਟ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰੀ ਸਬ-ਡਵੀਜ਼ਨ ਫਾਜ਼ਿਲਕਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਮਲੋਟ ਚੌਕ ਤੋਂ ਮਲੋਟ ਰੋਡ ਮੱਛਲੀ ਅੱਡਾ ਏਰੀਆ, ਥਾਣਾ ਸਦਰ, ਡੈੱਡ ਰੋਡ ਆਰਾ ਵਾਲਾ ਏਰੀਆ, ਅਬੋਹਰ ਰੋਡ, ਦਾਣਾ ਮੰਡੀ, ਰਾਧਾ ਸਵਾਮੀ ਕਲੋਨੀ ਤੱਕ ਬਿਜਲੀ ਦਾ ਲੰਮਾ ਕੱਟ ਰਹੇਗਾ।
ਸ਼ਾਮ 6 ਵਜੇ ਤੱਕ ਰਹੇਗੀ ਬਿਜਲੀ ਬੰਦ
ਇਸ ਤੋਂ ਇਲਾਵਾ, ਧਾਨਕਾ ਮੁਹੱਲਾ, ਖੁੱਡੀਆਂ ਦੇ ਪਿਛਲੇ ਪਾਸੇ, ਬੱਤੀਆਂ ਵਾਲਾ ਚੌਕ, ਕੈਂਟ ਰੋਡ, ਟੀ.ਵੀ. ਟਾਵਰ ਏਰੀਆ, ਬੀਐਸਐਨਐਲ ਕਲੋਨੀ, ਬਾਲਾਜੀ ਕਲੋਨੀ, ਆਰਮੀ ਕੈਂਟ ਏਰੀਆ, ਡੈਡ ਰੋਡ, ਮਲੋਟ ਚੌਕ ਅਮਰ ਕਲੋਨੀ, ਨਹਿਰੂ ਨਗਰ, ਕੈਲਾਸ਼ ਨਗਰ, ਬਸਤੀ ਹਜ਼ੂਰ ਸਿੰਘ, ਡੀਸੀ ਦਫਤਰ, ਆਰੀਆ ਨਗਰ, ਫਿਰੋਜ਼ਪੁਰ ਰੋਡ, ਬੈਂਕ ਕਲੋਨੀ, ਕਾਮਰਾ ਕਲੋਨੀ, ਵ੍ਰਿਧਾ ਆਸ਼ਰਮ ਰੋਡ, ਬਾਧਾ ਰੋਡ, ਸਿਵਲ ਲਾਈਨ, ਢੀਂਗਰਾ ਕਲੋਨੀ, ਨਵੀਂ ਆਬਾਦੀ, ਅਧਿਆਪਕ ਕਲੋਨੀ ਆਦਿ 'ਚ ਸ਼ਾਮ 6 ਵਜੇ ਤੱਕ ਬਿਜਲੀ ਕੱਟ ਰਹੇਗਾ।