ਜਲੰਧਰ 'ਚ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਮਸ਼ੂਹਰ ਮਾਰਕੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜਾਣਕਾਰੀ ਅਨੁਸਾਰ ਆਜ਼ਾਦੀ ਦਿਵਸ ਮੌਕੇ ਫਗਵਾੜਾ ਗੇਟ 'ਚ ਇਲੈਕਟ੍ਰਾਨਿਕ ਅਤੇ ਬਿਜਲੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਆਜ਼ਾਦੀ ਦਿਵਸ ਮੌਕੇ ਫਗਵਾੜਾ ਗੇਟ ਅਤੇ ਇਸ ਦੇ ਨਾਲ ਲੱਗਦੇ 12 ਮਾਰਕਿਟ ਬੰਦ ਰਹਿਣਗੇ।
ਇਹ ਜਾਣਕਾਰੀ ਇਲੈਕਟ੍ਰਾਨਿਕ ਮਾਰਕੀਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਅਤੇ ਇਲੈਕਟ੍ਰਾਨਿਕ ਮਾਰਕੀਟ ਦੇ ਪ੍ਰਧਾਨ ਅਮਿਤ ਸਹਿਗਲ ਨੇ ਦਿੱਤੀ। ਬਾਕੀਆਂ ਵਿੱਚ ਸੁਰੇਸ਼ ਗੁਪਤਾ, ਅਮਰਦੀਪ ਆਹਲੂਵਾਲੀਆ, ਪ੍ਰਭਜੋਤ ਸਿੰਘ, ਸਰਬਜੀਤ, ਅਕਾਸ਼ ਕੁਮਾਰ, ਸੁਰਿੰਦਰ ਸਿੰਘ, ਰੋਬਿਨ ਗੁਪਤਾ, ਭੁਪਿੰਦਰ ਲੱਕੀ, ਹਰਪ੍ਰੀਤ ਸ਼ਾਮਲ ਸਨ।
ਚੰਡੀਗੜ੍ਹ 'ਚ ਇਹ ਸੜਕਾਂ ਰਹਿਣਗੀਆਂ ਬੰਦ
ਜਦਕਿ ਚੰਡੀਗੜ੍ਹ 'ਚ 15 ਅਗਸਤ ਨੂੰ ਸੈਕਟਰ-17 ਪਰੇਡ ਗਰਾਊਂਡ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ। ਸਵੇਰੇ 6:30 ਵਜੇ ਤੋਂ ਪਰੇਡ ਗਰਾਊਂਡ ਵਿੱਚ ਸਮਾਗਮ ਦੀ ਸਮਾਪਤੀ ਤੱਕ ਸਾਰੀਆਂ ਸੜਕਾਂ ਬੰਦ ਰਹਿਣਗੀਆਂ। ਇਸ ਦੌਰਾਨ ਇਨ੍ਹਾਂ ਰੂਟਾਂ ਨੂੰ ਡਾਇਵਰਟ ਕੀਤਾ ਜਾਵੇਗਾ।
ਸੈਕਟਰ-16/17/22/23 ਦੇ ਚੌਕ ਤੋਂ ਸੈਕਟਰ-22 ਦੇ ਗੁਰਦਿਆਲ ਸਿੰਘ ਪੈਟਰੋਲ ਪੰਪ ਤੱਕ ਸੜਕ ਬੰਦ ਰਹੇਗੀ। ਪੁਰਾਣੀ ਜ਼ਿਲ੍ਹਾ ਅਦਾਲਤ ਸੈਕਟਰ-17 ਤੋਂ ਪਰੇਡ ਗਰਾਊਂਡ ਸੈਕਟਰ-17 ਦੇ ਪਿੱਛੇ ਸ਼ਿਵਾਲਿਕ ਹੋਟਲ ਤੱਕ। ਨਗਰ ਨਿਗਮ ਦਫ਼ਤਰ ਸੈਕਟਰ-17 ਨੇੜੇ ਲਾਇਨ ਰੈਸਟੋਰੈਂਟ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ ਤੱਕ। ਸੈਕਟਰ-22/23 ਲਾਈਟ ਪੁਆਇੰਟ ਤੋਂ ਸੈਕਟਰ 16/17-22/23 ਗੋਲ ਚੌਕ ਤੱਕ। ਸੈਕਟਰ 16/23 ਦੇ ਛੋਟੇ ਚੌਕ ਤੋਂ ਸੈਕਟਰ 16/17-22/23 ਦੇ ਚੌਰਾਹੇ ਤੱਕ ਸੜਕ ਬੰਦ ਰਹੇਗੀ।