ਜਲੰਧਰ 'ਚ ਅੱਜ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਅਮਿਤ ਮਹਾਜਨ ਵੱਲੋਂ ਜਾਰੀ ਕੀਤੇ ਗਏ ਹਨ। ਜਿਸ ਅਨੁਸਾਰ 8 ਸਤੰਬਰ ਨੂੰ ਜੈਨ ਮਹਾਪਰਵ ਸੰਵਤਸਰੀ ਮੌਕੇ ਜਲੰਧਰ ਵਿੱਚ ਅੰਡੇ ਅਤੇ ਮੀਟ-ਮੱਛੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਹੋਟਲਾਂ ਅਤੇ ਢਾਬਿਆਂ 'ਤੇ ਵੀ ਲਾਗੂ ਹੋਵੇਗਾ। ਹੋਟਲ, ਢਾਬੇ ਅਤੇ ਹੋਰ ਅਹਾਤੇ ਨਾ ਤਾਂ ਅੰਡੇ ਜਾਂ ਮੀਟ ਪਕਾਉਣਗੇ ਅਤੇ ਨਾ ਹੀ ਕਿਸੇ ਨੂੰ ਪਰੋਸਣਗੇ।