ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਇਮਾਰਤ 'ਚ ਇੱਕ ਮੰਦਰ ਹੈ ਜੋ ਬੱਚਿਆਂ ਤੇ ਔਰਤਾਂ ਲਈ ਸਾਲ 'ਚ ਸਿਰਫ਼ ਇੱਕ ਦਿਨ ਖੁੱਲ੍ਹਦਾ ਹੈ। ਮਾਂ ਤ੍ਰਿਪੁਰਮਾਲਿਨੀ ਦੇ ਮੰਦਰ ਦੇ ਅੱਗੇ ਸਥਿਤ ਹੈ ਇਹ ਪ੍ਰਾਚੀਨ ਟਰੱਸਟ ਮਹਾਕਾਲੀ ਮੰਦਰ । ਜਿਸਦੀ ਉੱਪਰਲੀ ਮੰਜ਼ਿਲ 'ਤੇ ਬਣੇ ਪ੍ਰਾਚੀਨ ਮੰਦਰ 'ਚ ਸਥਾਪਿਤ ਮੂਰਤੀ ਨੂੰ ਔਰਤਾਂ ਤੇ ਬੱਚੇ ਦੁਸਹਿਰੇ ਵਾਲੇ ਦਿਨ ਹੀ ਦੇਖ ਸਕਦੇ ਹਨ।
ਮਹਾਰਾਜਾ ਰਣਜੀਤ ਸਿੰਘ ਵੀ ਮੱਥਾ ਟੇਕਣ ਆਏ
ਇਸ ਮੰਦਿਰ ਦੇ ਨਿਰਮਾਣ ਸਬੰਧੀ ਕਈ ਧਾਰਮਿਕ ਗ੍ਰੰਥਾਂ 'ਚ ਵੀ ਜ਼ਿਕਰ ਮਿਲਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਦੇਵੀ ਮਹਾਕਾਲੀ ਦੀ ਪੂਜਾ ਕਰਨ ਆਏ ਸਨ। ਮੰਦਰ ਦੇ ਦਰਵਾਜ਼ੇ ਸਾਲ ਭਰ ਪੁਰਸ਼ਾਂ ਲਈ ਖੁੱਲ੍ਹੇ ਰਹਿੰਦੇ ਹਨ ਪਰ ਔਰਤਾਂ ਤੇ ਬੱਚੇ ਦੁਸਹਿਰੇ ਵਾਲੇ ਦਿਨ ਹੀ ਇੱਥੇ ਆ ਕੇ ਮੱਥਾ ਟੇਕ ਸਕਦੇ ਹਨ।
ਮੋਹਣੀ ਬਾਬਾ ਨੇ ਕੀਤੀ ਸੀ ਸਾਲਾਂ ਤੱਕ ਤਪੱਸਿਆ
ਮੋਹਣੀ ਬਾਬਾ ਨੇ ਇੱਥੇ ਕਈ ਸਾਲ ਤਪੱਸਿਆ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਔਰਤ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ ਸੀ । ਇਹੀ ਕਾਰਨ ਸੀ ਕਿ ਮੰਦਰ ਦੇ ਨਿਰਮਾਣ ਦੇ ਨਾਲ-ਨਾਲ ਔਰਤਾਂ ਦੇ ਅੰਦਰ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤਰ੍ਹਾਂ ਔਰਤਾਂ ਅਤੇ ਬੱਚਿਆਂ ਲਈ ਸਿਰਫ਼ ਇੱਕ ਦਿਨ ਲਈ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਦਾ ਨਿਯਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ।