ਮੋਹਾਲੀ 'ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ| ਇਹ ਹਫ਼ਤੇ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਹਜ਼ਾਰ ਲੋਕਾਂ ਦੇ ਈ-ਚਲਾਨ ਕੱਟੇ ਗਏ| ਜੇਕਰ ਇਨ੍ਹਾਂ ਚਲਾਨਾਂ ਦੀ ਕੀਮਤ ਦੇਖੀ ਜਾਵੇ, ਤਾਂ ਇਹ ਲਗਭਗ 1.5 ਕਰੋੜ ਰੁਪਏ ਬਣਦੀ ਹੈ। ਹੈਲਮੇਟ ਨਾ ਪਹਿਨਣ ਵਾਲੀਆਂ ਔਰਤਾਂ ਦੇ ਚਲਾਨ ਵੀ ਕੱਟੇ ਗਏ ਹਨ।
ਹਾਲਾਂਕਿ, ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ, ਨਾ ਕਿ ਉਨ੍ਹਾਂ ਨੂੰ ਚਲਾਨ ਜਾਰੀ ਕਰਨਾ। ਜਿਨ੍ਹਾਂ ਵਾਹਨਾਂ 'ਤੇ ਨੰਬਰ ਪਲੇਟ ਨਹੀਂ ਹੈ, ਉਨ੍ਹਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰ ਘਰ ਚਲਾਨ ਭੇਜੇ ਜਾ ਰਹੇ ਹਨ। ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਦੀ ਨਿਗਰਾਨੀ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਅਸਰ ਪੈ ਰਿਹਾ ਹੈ।
17 ਥਾਵਾਂ 'ਤੇ 351 ਕੈਮਰੇ ਲਗਾਏ
ਪਿਛਲੇ ਵੀਰਵਾਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ 21.60 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਨਿਗਰਾਨੀ 'ਤੇ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ (ਪੜਾਅ-1) ਦਾ ਉਦਘਾਟਨ ਕੀਤਾ। ਸਿਸਟਮ ਦੇ ਚਾਲੂ ਹੋਣ ਦੇ ਪਹਿਲੇ 6 ਘੰਟਿਆਂ ਦੇ ਅੰਦਰ, ਸ਼ਹਿਰ ਵਿੱਚ ਲਗਭਗ 3,000 ਚਲਾਨ ਜਾਰੀ ਕੀਤੇ ਗਏ। ਪੁਲਿਸ ਅਨੁਸਾਰ, 17 ਥਾਵਾਂ 'ਤੇ 351 ਅਤਿ-ਉੱਚ-ਤਕਨੀਕੀ ਕੈਮਰੇ ਲਗਾਏ ਗਏ ਹਨ।