ਜਲੰਧਰ/ ਸ਼ਹਿਰ ਵਿਚ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਲੰਧਰ ਪੁਲਸ ਨੇ ਟਰੈਫਿਕ ਸਬੰਧੀ ਰੂਟ ਪਲਾਨ ਜਾਰੀ ਕਰ ਦਿੱਤਾ ਹੈ।
ਜਲੰਧਰ 'ਚ ਟ੍ਰੈਫਿਕ ਰਹੇਗਾ ਡਾਇਵਰਟ
ਨਗਰ ਕੀਰਤਨ ਦੇ ਮੱਦੇਨਜ਼ਰ ਪੁਲਸ ਨੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਹੈ, ਤਾਂ ਜੋ ਸ਼ਹਿਰ ਵਿੱਚ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਜੋ ਕਿ ਸਵੇਰੇ 9 ਵਜੇ ਤੋਂ ਰਾਤ 10:00 ਵਜੇ ਤੱਕ ਰਹੇਗਾ।
ਇਨ੍ਹਾਂ ਰੂਟਾਂ ਤੋਂ ਨਿਕਲੇਗਾ ਨਗਰ ਕੀਰਤਨ
ਨਗਰ ਕੀਰਤਨ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐਸ.ਡੀ.ਕਾਲਜ, ਭਾਰਤ ਸੋਡਾ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਕ, ਪੰਜ ਪੀਰ ਚੌਕ, ਖਿੰਗਰਾ ਗੇਟ, ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕੀ ਚੌਕ, ਰੈਣਕ ਬਾਜ਼ਾਰ, ਮਿਲਾਪ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਹੁੰਚੇਗਾ।
ਇਨ੍ਹਾਂ ਰੂਟਾਂ ਦੀ ਕਰੋ ਵਰਤੋ
1. ਮਦਨ ਫਲੋਰ ਮਿੱਲ ਚੌਂਕ 2. ਅਲਾਸਕਾ ਚੌਂਕ 3. ਟੀ-ਪੁਆਇੰਟ ਰੇਲਵੇ ਸਟੇਸ਼ਨ 4. ਇਕਹਰੀ ਪੁਲੀ ਦਮੋਰੀਆ ਫਲਾਈਓਵਰ 5. ਕਿਸ਼ਨਪੁਰਾ ਰੋਡ, ਰੇਲਵੇ ਫਾਟਕ 6. ਦੋਆਬਾ ਚੌਂਕ 7. ਪਟੇਲ ਚੌਂਕ 8. ਵਰਕਸ਼ਾਪ ਚੌਂਕ 9. ਕਪੂਰਥਲਾ ਚੌਂਕ 10. ਚਿੱਕ ਚਿੱਕ ਚੌਂਕ11. ਲਕਸ਼ਮੀ ਨਰਾਇਣ ਮੰਦਿਰ ਮੋੜ 12. ਫੁੱਟਬਾਲ ਚੌਕ 13. ਟੀ-ਪੁਆਇੰਟ ਸ਼ਕਤੀ ਨਗਰ 14. ਨਕੋਦਰ ਚੌਕ 15 ਸਕਾਈਲਾਰਕ ਚੌਕ 16. ਪ੍ਰੀਤ ਹੋਟਲ ਮੋੜ 17. ਮਖਦੂਮਪੁਰਾ ਗਲੀ 18. ਪਲਾਜ਼ਾ ਚੌਕ 19. ਕੰਪਨੀ ਬਾਗ ਚੌਕ 20. ਮਿਲਾਪ ਚੌਂਕ 21 ਸ਼ਾਸਤਰੀ ਮਾਰਕੀਟ ਚੌਕ।