ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਨੌਜਵਾਨ ਫੁੱਟਬਾਲ ਖਿਡਾਰੀਆਂ ਦੀ ਮੌਤ, 10 ਜ਼ਖਮੀ
ਝਾਰਖੰਡ 'ਚ ਬਿਜਲੀ ਡਿੱਗਣ ਕਾਰਨ ਦੋ ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ। ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ ਅਤੇ ਵਰਿੰਦਰ ਗੰਝੂ (25) ਵਜੋਂ ਹੋਈ ਹੈ। ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਜ਼ਖਮੀਆਂ ਨੂੰ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖਮੀ ਹੋਏ 10 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਜਿਨ੍ਹਾਂ ਵਿਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਲੋਕਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਮੀਂਹ ਕਾਰਨ ਸਕੂਲ ਵਿੱਚ ਛੁੱਟੀ
ਪੁਲਸ ਨੇ ਦੱਸਿਆ ਕਿ ਇਟਕੇ ਪਿੰਡ ਦੇ ਮਦਰੱਸਾ ਸ਼ਮਸ਼ਾਨਘਾਟ ਦੇ ਮੈਦਾਨ 'ਚ ਬਾਰੀਖਾਪ ਅਤੇ ਲੇਦਾਈ ਪਿੰਡਾਂ ਵਿਚਾਲੇ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਉੱਥੇ ਬਿਜਲੀ ਡਿੱਗ ਗਈ। ਇਸ ਘਟਨਾ ਵਿੱਚ ਦੋ ਖਿਡਾਰੀਆਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਪਿਛਲੇ 4 ਦਿਨਾਂ 'ਚ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਸਕੂਲ ਬੰਦ ਕਰ ਦਿੱਤੇ ਗਏ ਹਨ
'Two young football players died due to lightning','Jharkhand','IMD Weather Update','today news','breaking'