ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਮਾਨਸੂਨ ਸੁਸਤ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਵੱਲੋਂ ਤਿੰਨ ਦਿਨਾਂ 'ਚ ਬਾਰਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਦਕਿ 21 ਜੁਲਾਈ ਤੋਂ ਮੌਸਮ ਮੁੜ ਕਰਵਟ ਲਵੇਗਾ। ਜਿਸ ਕਾਰਨ ਸੂਬੇ 'ਚ ਮੌਸਮ ਇੱਕ ਵਾਰ ਫਿਰ ਤੋਂ ਸੁਹਾਵਣਾ ਹੋ ਜਾਵੇਗਾ। ਪਿਛਲੇ 24 ਘੰਟਿਆਂ 'ਚ ਕੁਝ ਦਿਨਾਂ 'ਚ ਕੁਝ ਇਲਾਕਿਆਂ 'ਚ ਮੀਂਹ ਪਿਆ ਹੈ। ਜੂਨ ਮਹੀਨੇ ਦੇ ਮੁਕਾਬਲੇ ਜੁਲਾਈ ਮਹੀਨੇ 'ਚ ਮਾਨਸੂਨ ਕਮਜ਼ੋਰ ਨਜ਼ਰ ਆ ਰਿਹਾ ਹੈ।
ਸ੍ਰੀ ਅਨੰਦਪੁਰ ਸਾਹਿਬ ਸਭ ਤੋਂ ਵੱਧ ਗਰਮ
ਦੱਸ ਦੇਈਏ ਕਿ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ। ਹਾਲਾਂਕਿ ਅੱਜ ਮੌਸਮ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸੂਬੇ ਦੇ ਤਾਪਮਾਨ 'ਚ 1.2 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ 'ਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ ਹੈ।
21 ਜੁਲਾਈ ਤੋਂ ਬਦਲੇਗਾ ਮੌਸਮ
ਸੂਬੇ 'ਚ ਅਗਲੇ 72 ਘੰਟਿਆਂ ਤੱਕ ਮੌਸਮ ਆਮ ਵਾਂਗ ਰਹੇਗਾ। ਹਾਲਾਂਕਿ ਅੱਜ ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 21 ਜੁਲਾਈ ਤੋਂ ਰਾਜ 'ਚ ਮੁੜ ਮੀਂਹ ਪਵੇਗਾ। ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਜਦਕਿ 18, 19 ਅਤੇ 20 ਜੁਲਾਈ ਨੂੰ ਮੌਸਮ ਆਮ ਵਾਂਗ ਹੀ ਰਹੇਗਾ। ਇਨ੍ਹਾਂ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀ ਕੀਤਾ ਗਿਆ ਹੈ। ਜੁਲਾਈ ਦੇ ਦੂਜੇ ਹਫ਼ਤੇ ਤੋਂ ਮਾਨਸੂਨ ਸੁਸਤ ਹੋ ਗਿਆ ਹੈ। ਇਸ ਮਹੀਨੇ ਆਮ ਨਾਲੋਂ ਘੱਟ ਬਾਰਸ਼ ਦਰਜ ਕੀਤੀ ਗਈ ਹੈ ।