ਖ਼ਬਰਿਸਤਾਨ ਨੈਟਵਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ਅਪੀਲ ਅਦਾਲਤ (Federal Circuit washington, D.C) ਵੱਲੋਂ ਵੱਡਾ ਝਟਕਾ ਲੱਗਾ ਹੈ। ਇਸ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨੂੰ ਗ਼ੈਰ-ਕਾਨੂੰਨੀ ਟੈਰਿਫ਼ ਦੱਸਿਆ ਹੈ। ਕੋਰਟ ਨੇ ਕਿਹਾ ਕਿ ਟਰੰਪ ਹੋਰ ਬਹੁਤ ਸਾਰੇ ਫੈਸਲੇ ਲੈ ਸਕਦੇ ਹਨ, ਪਰ ਇਸ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਜਦਕਿ ਅਦਾਲਤ ਨੇ ਇਸ ਫੈਸਲੇ ਨੂੰ 14 ਅਕਤੂਬਰ, 2025 ਤੱਕ ਲਾਗੂ ਕਰਨ ਤੋਂ ਰੋਕ ਦਿੱਤਾ ਹੈ ਤਾਂ ਜੋ ਡੋਨਾਲਡ ਟਰੰਪ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਣ।
ਟਰੰਪ ਬੋਲੇ : ਜੇ ਟੈਰਿਫ਼ ਹਟਿਆ ਤਾਂ ਅਮਰੀਕਾ ਹੋ ਜਾਵੇਗਾ ਬਰਬਾਦ
ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਫ਼ੈਸਲੇ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਟੈਰਿਫ ਹਟਿਆ ਤਾਂ ਅਮਰੀਕਾ ਦੀ ਬਰਬਾਦੀ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਇਹ ਟੈਰਿਫ ਅਮਰੀਕੀ ਕਿਸਾਨਾਂ, ਉਦਯੋਗਾਂ ਅਤੇ ਕਾਮਿਆਂ ਦੀ ਰੱਖਿਆ ਲਈ ਜ਼ਰੂਰੀ ਹਨ। ਉਨ੍ਹਾਂ ਸ਼ੋਸਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ ਕਿ ‘ਸਾਰੇ ਟੈਰਿਫ ਹਾਲੇ ਲਾਗੂ ਹਨ। ਅਪੀਲ ਕੋਰਟ ਨੇ ਗਲਤ ਤਰੀਕੇ ਨਾਲ ਕਿਹਾ ਕਿ ਸਾਡੇ ਟੈਰਿਫ਼ ਹਟਾਏ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਆਖਿਰ ’ਚ ਅਮਰੀਕਾ ਹੀ ਜਿੱਤੇਗਾ।