ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਇਸ ਮਾਹੌਲ ਦਰਮਿਆਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅੱਜ ਜਲੰਧਰ ਪੁੱਜੇ। ਜਿੱਥੇ ਉਨ੍ਹਾਂ ਨੇ ਭਾਜਪਾ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀ ਧਿਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ।
ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। 'ਆਪ' ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਕਿਹਾ ਕਿ ਰਾਜਨੀਤੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਅਤੇ ਉੱਥੇ ਪ੍ਰਦੂਸ਼ਣ ਕਿਸ ਨੇ ਪੈਦਾ ਕੀਤਾ ਹੈ, ਆਪ 'ਚ ਵੀ ਪ੍ਰਦੂਸ਼ਣ ਘਟਾਓ। 'ਆਪ' ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਸਗੋਂ ਨਸ਼ਾ ਯੁਕਤ ਕੀਤਾ ਹੈ।
'ਆਪ' ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਪਾਰਟੀ ਹੋਵੇਗੀ। ਜਿਸ ਦੀ ਸਿੱਖਿਆ, ਸਿਹਤ ਤੇ ਮੁੱਖ ਮੰਤਰੀ ਖੁਦ ਜੇਲ੍ਹ ਵਿੱਚ ਹਨ। ਕੇਜਰੀਵਾਲ ਨੇ ਸਾਰਿਆਂ ਦਾ ਅਸਤੀਫਾ ਲੈ ਲਿਆ ਸੀ ਪਰ ਖੁਦ ਕੇਜਰੀਵਾਲ ਅਸਤੀਫਾ ਨਹੀਂ ਦੇ ਰਹੇ ਹਨ। ਹਰ ਜ਼ਿਲ੍ਹੇ ਵਿੱਚ ਗੈਂਗਸਟਰਵਾਦ ਵਧਿਆ ਹੈ। 'ਆਪ' ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ 'ਚ ਬੁਰੀ ਤਰ੍ਹਾਂ ਅਸਫਲ ਰਹੀ ਹੈ।