ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਦੋ ਦੁਕਾਨਦਾਰਾਂ ਦੀ ਲੜਾਈ ਵਿੱਚ ਕਈ ਲੋਕ ਜ਼ਖਮੀ ਹੋ ਗਏ। ਜਦੋਂ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਤਾਂ ਦੂਜੀ ਦੁਕਾਨ 'ਤੇ ਇੱਟਾਂ ਅਤੇ ਪੱਥਰ ਸੁੱਟੇ ਗਏ। ਜਿਸ ਵਿੱਚ ਦੁਕਾਨਦਾਰ ਜ਼ਖ਼ਮੀ ਹੋ ਗਿਆ।
ਦੁਕਾਨ ਦੀ ਵੀ ਭੰਨਤੋੜ ਕੀਤੀ ਗਈ। ਜਾਣਕਾਰੀ ਅਨੁਸਾਰ ਝਗੜਾ ਉਸ ਸਮੇਂ ਹੋਇਆ ਜਦੋਂ ਵਿਅਕਤੀ ਨੇ ਆਪਣੀ ਬੋਲੈਰੋ ਗੱਡੀ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਤੇਜ਼ ਰਫ਼ਤਾਰ ਨਾਲ ਘੁਮਾਈ। ਜਿਸ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਉਸਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਕਾਰ ਚਲਾ ਕੇ ਉਸ ਦੇ ਜੀਜੇ ਦੀ ਲੱਤ ਵੀ ਤੋੜ ਦਿੱਤੀ।
ਗੁਰਦੁਆਰੇ ਦੇ ਬਾਹਰ ਪਾਰਸ ਜਨਰਲ ਸਟੋਰ ਦੇ ਮਾਲਕ ਦੇ ਦੋਸਤ ਨੇ ਦੱਸਿਆ ਕਿ ਨਾਲ ਵਾਲਾ ਦੁਕਾਨਦਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਕਿਸੇ ਵੀ ਗਾਹਕ ਨੂੰ ਦੁਕਾਨ 'ਤੇ ਨਹੀਂ ਆਉਣ ਦਿੰਦਾ। ਉਕਤ ਦੋਸ਼ੀ ਦੁਕਾਨਦਾਰ ਗੁਰਦੁਆਰਾ ਸਾਹਿਬ ਦੀ ਡਿਊਟੀ ਵੀ ਕਰਦਾ ਹੈ। ਉਸ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ। ਉਸ ਨੇ ਦੱਸਿਆ ਕਿ ਉਹ ਨਸ਼ੇ 'ਚ ਧੁੱਤ ਹੋ ਕੇ ਦੁਕਾਨ 'ਤੇ ਬੈਠਦਾ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ।