ਰੇਲਵੇ ਮੰਤਰਾਲੇ ਵੰਦੇ ਭਾਰਤ ਐਕਸਪ੍ਰੈੱਸ ਦੇ ਸੈਮੀ-ਹਾਈ ਸਪੀਡ ਟਰੇਨ ਦਾ ਸਲੀਪਰ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਰਾਜਧਾਨੀ ਐਕਸਪ੍ਰੈਸ ਦੇ ਰੂਟ 'ਤੇ ਚੱਲੇਗੀ। ਇਸ ਟਰੇਨ ਦਾ ਪ੍ਰੋਟੋਟਾਈਪ ਤਿਆਰ ਹੋ ਚੁੱਕਾ ਹੈ ਅਤੇ ਅਪ੍ਰੈਲ 'ਚ ਟ੍ਰਾਇਲ ਰਨ ਸ਼ੁਰੂ ਹੋ ਸਕਦਾ ਹੈ ਅਤੇ ਇਹ ਟ੍ਰੇਨ 2025 ਦੇ ਅੰਤ ਤੱਕ ਚਾਲੂ ਹੋ ਜਾਵੇਗੀ। ਸਭ ਤੋਂ ਪਹਿਲਾਂ ਇਸ ਨੂੰ ਦਿੱਲੀ-ਮੁੰਬਈ ਅਤੇ ਦਿੱਲੀ-ਹਾਵੜਾ ਰੂਟਾਂ 'ਤੇ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਏਸੀ ਅਤੇ ਨਾਨ-ਏਸੀ ਕੋਚ ਹੋਣਗੇ।
ਦਿੱਲੀ-ਮੁੰਬਈ ਜਾਂ ਦਿੱਲੀ-ਹਾਵੜਾ ਰੂਟ 'ਤੇ ਹੋਵੇਗੀ ਸ਼ੁਰੂਆਤ
ਜਾਣਕਾਰੀ ਮੁਤਾਬਕ ਸਲੀਪਰ ਵੰਦੇ ਭਾਰਤ ਟਰੇਨ ਸਿਰਫ ਰਾਤ ਭਰ ਦੇ ਸਫਰ ਵਾਲੇ ਰੂਟਾਂ 'ਤੇ ਚੱਲੇਗੀ। ਇਸ ਦੇ ਨਾਲ ਹੀ ਇਸਨੂੰ ਪਹਿਲਾਂ ਦਿੱਲੀ-ਮੁੰਬਈ ਅਤੇ ਦਿੱਲੀ-ਹਾਵੜਾ ਵਿੱਚੋਂ ਕਿਸੇ ਇੱਕ 'ਤੇ ਚਲਾਇਆ ਜਾ ਸਕਦਾ ਹੈ।
ਇਹ ਟਰੇਨ ਆਧੁਨਿਕ ਸਹੂਲਤਾਂ ਨਾਲ ਹੋਵੇਗੀ ਲੈਸ
ਰਿਪੋਰਟ ਮੁਤਾਬਕ ਨਵੀਂ ਪੀੜ੍ਹੀ ਦੀ ਵੰਦੇ ਭਾਰਤ ਟਰੇਨ ਦੀ ਬਾਡੀ ਐਲੂਮੀਨੀਅਮ ਦੀ ਹੋਵੇਗੀ। ਨਵੀਂ ਪੀੜ੍ਹੀ ਦੀ ਰੇਲਗੱਡੀ ਦਾ ਵਜ਼ਨ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨਾਲੋਂ 2 ਤੋਂ 3 ਘੱਟ ਹੋਵੇਗਾ। ਸਲੀਪਰ ਕਲਾਸ ਕੋਚਾਂ ਨਾਲ ਲੈਸ ਵੰਦੇ ਭਾਰਤ 3.0 ਟਰੇਨ ਵਿੱਚ ਵਾਈ-ਫਾਈ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ, ਯਾਤਰੀਆਂ ਨੂੰ ਅਪਡੇਟ ਰੱਖਣ ਲਈ ਇਸ ਵਿੱਚ ਇੱਕ LED ਸਕ੍ਰੀਨ ਵੀ ਹੋਵੇਗੀ। ਯਾਤਰਾ ਨੂੰ ਸੁਰੱਖਿਅਤ, ਨਿਰਵਿਘਨ ਅਤੇ ਆਰਾਮਦਾਇਕ ਬਣਾਉਣ ਲਈ ਇਸ ਟਰੇਨ ਵਿੱਚ ਆਟੋਮੈਟਿਕ ਫਾਇਰ ਸੈਂਸਰ, ਜੀਪੀਐਸ ਸਿਸਟਮ ਸਮੇਤ ਹੋਰ ਸਹੂਲਤਾਂ ਵੀ ਹੋਣਗੀਆਂ।
ਦੇਸ਼ ਵਿੱਚ 34 ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਚੱਲ ਰਹੀਆਂ ਹਨ
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਫਰਵਰੀ 2019 ਵਿੱਚ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਸ਼ੁਰੂ ਹੋਈ ਸੀ। ਹੁਣ ਦੇਸ਼ ਵਿੱਚ ਅਜਿਹੀਆਂ 34 ਵੰਦੇ ਭਾਰਤ ਐਕਸਪ੍ਰੈਸ ਚੱਲ ਰਹੀਆਂ ਹਨ।