ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਾਫ਼ਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ, ਭੋਪਾਲ ਤੋਂ ਜਾ ਰਹੇ ਸਨ ਦੇਵਾਸ
ਖ਼ਬਰਿਸਤਾਨ ਨੈੱਟਵਰਕ- ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਾਫਲੇ ਵਿੱਚ ਚੱਲ ਰਹੀ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਗੱਡੀ ਅਚਾਨਕ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਪੁਲਿਸ ਵਾਲੇ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੇਂਦਰੀ ਮੰਤਰੀ ਭੋਪਾਲ ਤੋਂ ਦੇਵਾਸ ਜ਼ਿਲ੍ਹੇ ਦੇ ਖਾਤੇਗਾਓਂ ਸੰਦਲਪੁਰ ਜਾ ਰਹੇ ਸਨ। ਇਹ ਹਾਦਸਾ ਅਸ਼ਟ ਥਾਣਾ ਖੇਤਰ ਦੇ ਬੇਦਾਖੇੜੀ ਹਾਈਵੇਅ 'ਤੇ ਵਾਪਰਿਆ।
ਇਹ ਪੁਲਸ ਵਾਲੇ ਹੋਏ ਜ਼ਖਮੀ
ਇਸ ਹਾਦਸੇ ਵਿੱਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੇ ਨਾਂ ਐਸਪੀ ਸਿਮੋਲੀਆ, ਨੀਰਜ ਸ਼ੁਕਲਾ ਅਤੇ ਆਕਾਸ਼ ਅਟਲ ਹਨ। ਏਐਸਆਈ ਐਸਪੀ ਸਿਮੋਲੀਆ ਨੂੰ ਛਾਤੀ ਵਿੱਚ ਸੱਟਾਂ ਲੱਗਣ ਦੀ ਖ਼ਬਰ ਹੈ ਜਦੋਂ ਕਿ ਬਾਕੀ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
''