ਜਲੰਧਰ 'ਚ ਵੇਰਕਾ ਦੇ ਦੁੱਧ ਦੀ ਸਪਲਾਈ ਬੰਦ ਹੋ ਗਈ ਹੈ। ਦਰਅਸਲ ਵੇਰਕਾ ਦੇ ਦੁੱਧ ਦੇ ਸਪਲਾਇਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਦੁੱਧ ਸਪਲਾਈ ਕਰਨ ਵਾਲੇ ਡਰਾਈਵਰ ਸ਼ੁੱਕਰਵਾਰ ਸ਼ਾਮ ਤੋਂ ਹੜਤਾਲ 'ਤੇ ਹਨ ਜੋ ਅਜੇ ਵੀ ਜਾਰੀ ਹੈ।
ਇਸ ਕਾਰਨ ਕਰ ਰਹੇ ਹੜਤਾਲ
ਦੁੱਧ ਸਪਲਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੈਰੇਟ ਵਿੱਚ ਦੁੱਧ ਦੇ ਪੈਕੇਟ ਲੀਕ ਹੋਣ ਕਾਰਨ ਨੁਕਸਾਨ ਦਾ ਇਲਜ਼ਾਮ ਉਨ੍ਹਾਂ 'ਤੇ ਲਗਾਇਆ ਜਾ ਰਿਹਾ ਹੈ। ਜੋ ਕਿ ਬਿਲਕੁਲ ਗਲਤ ਹੈ। ਇਸ ਦੇ ਵਿਰੋਧ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਅਤੇ ਦੁੱਧ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਜਲੰਧਰ ਦੇ ਆਸਪਾਸ ਦੇ ਇਲਾਕਿਆਂ ਵਿੱਚ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।
ਵੇਰਕਾ ਮਿਲਕ ਪਲਾਂਟ ਦੇ ਅੰਦਰ ਖੜ੍ਹੇ ਵਾਹਨ
ਹੜਤਾਲ ਕਾਰਨ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਦੇ ਅੰਦਰ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ ਖੜ੍ਹੀਆਂ ਹੋ ਗਈਆਂ ਹਨ। ਪਲਾਂਟ ਦੇ ਅੰਦਰ ਕਰੀਬ 40 ਵਾਹਨ ਮੌਜੂਦ ਹਨ ਅਤੇ ਉਨ੍ਹਾਂ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ।