ਲੁਧਿਆਣਾ ਵਿੱਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਪ੍ਰਤਾਪ ਚੌਕ ਪੁਲ ਨੇੜੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਪਾਰੀ ਚੌਲ ਖਰੀਦਣ ਜਾ ਰਿਹਾ ਸੀ ਤਾਂ ਬਾਈਕ ਸਵਾਰ ਇੱਕ ਲੁਟੇਰਾ ਹਥਿਆਰ ਦੇ ਜ਼ੋਰ 'ਤੇ ਢਾਈ ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਪੀੜਤਾ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਚੌਲ ਖਰੀਦਣ ਗਿਆ ਸੀ ਪੀੜਿਤ
ਸੀਸੀਟੀਵੀ ਫੁਟੇਜ 'ਚ ਲੁਟੇਰੇ ਬਾਈਕ ’ਤੇ ਫਰਾਰ ਹੁੰਦੇ ਨਜ਼ਰ ਆ ਰਹੇ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਦਰਸ਼ ਕਲੋਨੀ ਵਾਸੀ ਅੰਕੁਰ ਨੇ ਦੱਸਿਆ ਕਿ 15 ਨਵੰਬਰ ਨੂੰ ਦਲਾਲ ਪ੍ਰਮਾਦ ਦੇ ਕਹਿਣ ’ਤੇ ਉਹ ਆਪਣੇ ਪਿਤਾ ਨਾਲ ਢਾਈ ਲੱਖ ਰੁਪਏ ਦੇ ਚਾਵਲ ਲੈਣ ਲਈ ਪ੍ਰਤਾਪ ਨਗਰ ਚੌਕ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਪ੍ਰਤਾਪ ਚੌਕ ਪੁਲ ’ਤੇ ਚੜ੍ਹਨ ਤੋਂ ਪਹਿਲਾਂ ਆਪਣੀ ਕਾਰ ਰੋਕ ਲਈ।
ਵਾਰਦਾਤ ਨੂੰ ਚਾਕੂ ਦੀ ਨੋਕ 'ਤੇ ਦਿੱਤਾ ਗਿਆ ਅੰਜਾਮ
ਜਦੋਂ ਉਹ ਪੈਸਿਆਂ ਵਾਲਾ ਲਿਫਾਫਾ ਲੈ ਕੇ ਕਾਰ 'ਚੋਂ ਬਾਹਰ ਨਿਕਲਿਆ ਤਾਂ ਗ੍ਰੈਂਡ ਪਾਲਕੀ ਹੋਟਲ ਵੱਲੋਂ ਦੋ ਨੌਜਵਾਨ ਪੈਦਲ ਆਏ ਤੇ ਚਾਕੂ ਦੀ ਨੋਕ 'ਤੇ ਉਸ ਕੋਲੋਂ ਪੈਸਿਆਂ ਵਾਲਾ ਲਿਫਾਫਾ ਖੋਹ ਲਿਆ। ਪ੍ਰਮੋਦ ਆਪਣੀ ਬਾਈਕ ਸਟਾਰਟ ਕਰਕੇ ਕੁਝ ਦੂਰੀ 'ਤੇ ਖੜ੍ਹਾ ਸੀ ਤਾਂ ਬਦਮਾਸ਼ ਉਸ ਦੀ ਬਾਈਕ 'ਤੇ ਸਵਾਰ ਹੋ ਕਰ ਭੱਜ ਗਏ।