ਖਬਰਿਸਤਾਨ ਨੈੱਟਵਰਕ - ਪੰਜਾਬ ਵਿਚ ਵੇਰਕਾ ਨੇ ਇਕ ਵਾਰ ਫਿਰ ਤੋਂ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵੇਰਕਾ ਨੇ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਿਸ ਕਾਰਨ ਹੁਣ ਲੋਕਾਂ ਲਈ ਚਾਹ ਦਾ ਪਿਆਲਾ ਵੀ ਮਹਿੰਗਾ ਹੋਣ ਵਾਲਾ ਹੈ।
ਭਲਕੇ ਤੋਂ ਲਾਗੂ ਹੋਣਗੀਆਂ ਕੀਮਤਾਂ
ਵਧੀਆਂ ਹੋਈਆਂ ਕੀਮਤਾਂ 30 ਅਪ੍ਰੈਲ ਤੋਂ ਲਾਗੂ ਹੋਣਗੀਆਂ। ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਚੰਡੀਗੜ੍ਹ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਕਾਰਨ ਦੁੱਧ ਦੇ ਰੇਟ ਵਧੇ
ਵੇਰਕਾ ਮਿਲਕ ਦੇ ਅਧਿਕਾਰੀ ਨੇ ਕਿਹਾ ਕਿ ਵਧਦੀ ਗਰਮੀ ਕਾਰਨ ਦੁੱਧ ਦੇ ਰੇਟ ਵਧਾ ਦਿੱਤੇ ਗਏ ਹਨ। ਕਿਉਂਕਿ ਗਰਮੀ ਦਾ ਪ੍ਰਭਾਵ ਜਾਨਵਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿੱਚ ਗਿਰਾਵਟ ਆਈ ਹੈ। ਨਵੀਂ ਕੀਮਤ ਕੱਲ੍ਹ ਤੋਂ ਪ੍ਰਤੀ ਲੀਟਰ 2 ਰੁਪਏ ਵਧ ਜਾਵੇਗੀ।