ਜਲੰਧਰ ਦੇ ਪਾਸ਼ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ 'ਚ ਇੱਕ ਔਰਤ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ। ਫਗਵਾੜਾ ਗੇਟ ਮਾਰਕੀਟ ਐਸੋਸੀਏਸ਼ਨ ਦੇ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨਗਰ ਵਿੱਚ, ਦੁਪਹਿਰ ਵੇਲੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਨਾਲ ਵਾਲੀ ਗਲੀ ਵਿੱਚ ਘਰ 'ਚ ਪਾਠ ਸੀ। ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਰਹੇ ਸਨ, ਤਾਂ ਦੋ ਮੁੰਡੇ ਐਕਟਿਵਾ 'ਤੇ ਆਏ, ਤੇ ਚੇਨ ਖੋਹ ਕੇ ਭੱਜ ਗਏ।
ਦੱਸ ਦੇਈਏ ਕਿ ਐਕਟਿਵਾ 'ਤੇ ਕੋਈ ਨੰਬਰ ਪਲੇਟ ਨਹੀਂ ਸੀ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਗੁੱਸਾ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਔਰਤ ਦੋ ਬੱਚਿਆਂ ਨਾਲ ਜਾ ਰਹੀ ਸੀ, ਜਦੋਂ ਇੱਕ ਐਕਟਿਵਾ ਸਵਾਰ ਪਿੱਛੇ ਹੀ ਉੱਤਰ ਗਿਆ। ਦੂਜੇ ਨੇ ਅੱਗੇ ਜਾ ਕੇ ਐਕਟਿਵਾ ਰੋਕ ਲਈ ਅਤੇ ਪਿੱਛੇ ਉਤਰਨ ਵਾਲੇ ਵਿਅਕਤੀ ਨੇ ਔਰਤ ਦੀ ਚੇਨ ਖਿੱਚ ਲਈ ਅਤੇ ਦੋਵੇਂ ਭੱਜ ਗਏ।