ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਸ਼੍ਰੀ ਰਾਮ ਚੌਂਕ ਕੰਪਨੀ ਬਾਗ ਚੌਂਕ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਲਸ ਨੇ ਨਾਕੇ ਉਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ l ਟਰੈਫਿਕ ਮੁਲਾਜ਼ਮਾਂ ਨੇ ਜਦ ਨੌਜਵਾਨਾਂ ਤੋਂ ਮੋਟਰਸਾਈਕਲ ਦੇ ਕਾਗਜ਼ ਅਤੇ ਲਾਇਸੈਂਸ ਮੰਗਿਆ ਤਾਂ ਉਹ ਕੁਝ ਨਹੀਂ ਦਿਖਾ ਸਕੇ, ਇਸ ਦੇ ਉਲਟ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਟਰੈਫਿਕ ਮੁਲਾਜ਼ਮਾਂ ਵੱਲੋਂ ਵੀ ਨੌਜਵਾਨਾਂ ਦੀ ਵੀਡੀਓ ਬਣਾਈ ਗਈ l
ਮੋਟਰਸਾਈਕਲ ਛੱਡ ਫਰਾਰ ਹੋਏ ਦੋਵੇਂ ਨੌਜਵਾਨ
ਇਸੇ ਦੌਰਾਨ ਮੀਡੀਆ ਪਹੁੰਚੀ ਤਾਂ ਦੋਵੇਂ ਨੌਜਵਾਨ ਨਾਕੇ ਤੋਂ ਮੋਟਰਸਾਈਕਲ ਛੱਡ ਫਰਾਰ ਹੋ ਗਏ, ਜਿਸ ਤੋਂ ਬਾਅਦ ਟਰੈਫਿਕ ਮੁਲਾਜਮਾਂ ਦੇ ਵੱਲੋਂ ਮੋਟਰਸਾਈਕਲ ਨੂੰ ਥਾਣਾ ਚਾਰ ਦੇ ਵਿੱਚ ਭੇਜ ਦਿੱਤਾ ਗਿਆ l ਮੌਕੇ ਉਤੇ ਮੌਜੂਦ ਏ ਐਸ ਆਈ ਸੁਖਦੇਵ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਾਕੇ ਉਤੇ ਰੋਕਿਆ ਗਿਆ ਸੀ ਜਦ ਕਾਗਜ਼ ਮੰਗੇ ਤਾਂ ਉਨਾਂ ਤੋਂ ਕਾਗਜ਼ ਅਤੇ ਨਾ ਹੀ ਲਾਇਸੈਂਸ ਨਿਕਲੇ, ਜਿਸ ਤੋਂ ਬਾਅਦ ਉਨਾਂ ਵੱਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ।
ਪੁਲਸ ਕਰ ਰਹੀ ਜਾਂਚ
ਜਦੋਂ ਮੀਡੀਆ ਆਈ ਤਾਂ ਉਹ ਮੌਕੇ ਤੋਂ ਭੱਜ ਨਿਕਲੇ। ਮੋਟਰਸਾਈਕਲ ਚਾਰ ਨੰਬਰ ਥਾਣੇ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਵੀਡੀਓ ਵੀ ਭੇਜੀ ਗਈ ਹੈ l ਮੋਟਰਸਾਈਕਲ ਦੀ ਜਾਂਚ ਕਰਨ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਮੋਟਰਸਾਈਕਲ ਉਹਨਾਂ ਦਾ ਆਪਣਾ ਸੀ ਜਾਂ ਫਿਰ ਚੋਰੀ ਦਾ, ਜਿਸ ਤੋਂ ਬਾਅਦ ਨੌਜਵਾਨਾਂ ਦੀ ਭਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।